ਸੰਸਦ ਦੇ ਵਿਚ ਸੰਸਦ ਮੈਂਬਰਾਂ ਦੀ ਆਪਸ ਦੇ ਵਿਚ ਬਹਿਸਬਾਸੀ ਦੀਆਂ ਖਬਰਾਂ ਤਾਂ ਜ਼ਰੂਰ ਵੇਖਣ ਨੂੰ ਮਿਲ ਜਾਂਦੀਆਂ ਹਨ ਪਰ ਹੁਣ ਸੇਨੇਗਲ ਦੀ ਸੰਸਦ ਦੀ ਵੀਡੀਓ ਸਾਹਮਣੇ ਆਈ ਜਿਸ ਵਿਚ ਮਰਦ ਸੰਸਦ ਮੈਂਬਰ ਨੇ ਬਜਟ ਸੈਸ਼ਨ ਦੌਰਾਨ ਮਹਿਲਾ ਮੰਤਰੀ ਨੂੰ ਥੱਪੜ ਮਾਰ ਦਿੰਦਾ ਹੈ। ਦਰਅਸਲ, ਸੇਨੇਗਲ ਦੀ ਸੰਸਦ ਵਿੱਚ ਇੱਕ ਮਰਦ ਸੰਸਦ ਮੈਂਬਰ ਨੇ ਬਜਟ ਸੈਸ਼ਨ ਦੌਰਾਨ ਸੱਤਾਧਾਰੀ ਗਠਜੋੜ ਬੇਨੋ ਬੋਕ ਯਾਕਾਰ (ਬੀਬੀਵਾਈ) ਦੀ ਇੱਕ ਮਹਿਲਾ ਮੰਤਰੀ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਦੇਖਿਆ ਜਾ ਸਕਦਾ ਹੈ ਕਿ ਵਿਰੋਧੀ ਸੰਸਦ ਮੈਂਬਰ ਮਸਾਤਾ ਸਾਂਬ, ਮਹਿਲਾ ਮੰਤਰੀ ਐਮੀ ਨਦੀਏ ਗਨੀਬੀ ਕੋਲ ਪਹੁੰਚਿਆ ਅਤੇ ਉਸ ਨੂੰ ਥੱਪੜ ਮਾਰ ਦਿੱਤਾ, ਜਿਸ ਨਾਲ ਗੁੱਸੇ ਵਿਚ ਆਈ ਮਹਿਲਾ ਮੰਤਰੀ ਨੇ ਮਸਾਤਾ ‘ਤੇ ਕੁਰਸੀ ਸੁੱਟ ਦਿੱਤੀ।
ਇਸ ਪੂਰੀ ਘਟਨਾ ਦੌਰਾਨ ਇਕ ਹੋਰ ਵਿਰੋਧੀ ਨੇਤਾ ਨੂੰ ਔਰਤ ਨੂੰ ਲੱਤ ਮਾਰਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਉਹ ਜ਼ਮੀਨ ‘ਤੇ ਡਿੱਗ ਪਈ। ਇਸ ਘਟਨਾ ਤੋਂ ਬਾਅਦ ਵਿਧਾਇਕਾਂ ਵਿਚਾਲੇ ਜ਼ਬਰਦਸਤ ਹੱਥੋ-ਪਾਈ ਹੋ ਗਈ। ਬਾਕੀ ਵਿਧਾਇਕ ਦੋਵਾਂ ਨੂੰ ਲੜਾਈ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਸੰਸਦ ਮੈਂਬਰਾਂ ਵੱਲੋਂ ਜ਼ੁਬਾਨੀ ਸ਼ਬਦਾਂ ਦਾ ਆਦਾਨ-ਪ੍ਰਦਾਨ ਕਰਨ ਮਗਰੋਂ ਸਦਨ ਨੂੰ ਮੁਅੱਤਲ ਕਰ ਦਿੱਤਾ ਗਿਆ। ਦੱਸ ਦੇਈਏ ਕਿ ਸੰਸਦ ਵਿੱਚ ਬਜਟ ਸੈਸ਼ਨ ਦੀ ਕਾਰਵਾਈ ਦੌਰਾਨ, ਸੱਤਾਧਾਰੀ ਪਾਰਟੀ ਬੇਨੋ ਬੋਕ ਯਾਕਰ (ਬੀਬੀਵਾਈ) ਦੀ ਮਹਿਲਾ ਮੰਤਰੀ ਐਮੀ ਨਦੀਏ ਗਨੀਬੀ ਨੇ ਰਾਸ਼ਟਰਪਤੀ ਮੈਕੀ ਸੈਲ ਦੇ ਤੀਜੇ ਕਾਰਜਕਾਲ ਦਾ ਵਿਰੋਧ ਕਰਨ ਵਾਲੇ ਅਧਿਆਤਮਕ ਨੇਤਾ ਦੀ ਆਲੋਚਨਾ ਕੀਤੀ ਸੀ। ਵਿਰੋਧੀ ਪਾਰਟੀ ਦੇ ਸੰਸਦ ਮੈਂਬਰ ਮਾਸਾਤਾ ਸਾਂਬ ਨੂੰ ਇਹ ਗੱਲ ਪਸੰਦ ਨਹੀਂ ਆਈ। ਉਹ ਆਪਣੀ ਸੀਟ ਤੋਂ ਉੱਠਿਆ ਅਤੇ ਗਨੀਬੀ ਨੂੰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਇਹ ਮਾਮਲਾ ਪੱਖ ਗਿਆ।