ਹਿਮਾਚਲ ਪ੍ਰਦੇਸ਼ ਚੋਣਾਂ ਦੇ ਵਿਚ ਪਾਰਟੀਆਂ ਦਰਮਿਆਨ ਫਸਵੀਂ ਟੱਕਰ ਵੇਖਣ ਨੂੰ ਮਿਲੀ ਰਹੀ ਹੈ। ਇਸ ਦਰਮਿਆਨ ਭਾਜਪਾ ਲਈ ਇਕ ਖ਼ੁਸ਼ੀ ਦੀ ਗੱਲ ਇਹ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿਚ ਭਾਜਪਾ ਨੇ 2 ਸੀਟ ‘ਤੇ ਜਿੱਤ ਦਰਜ ਕਰ ਲਈ ਹੈ ਜਿਸ ਵਿਚੋਂ ਇਕ ਸੀਟ ‘ਤੇ ਭਾਰਤੀ ਚੋਣ ਕਮਿਸ਼ਨ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਕੇਸ਼ ਕੁਮਾਰ ਨੇ ਸੁੰਦਰਨਗਰ ਚੋਣ ਖੇਤਰ ਤੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸੀਟ ‘ਤੇ ਜਿੱਤ ਹਾਸਲ ਕੀਤੀ ਹੈ। ਚੋਣ ਕਮਿਸ਼ਨ ਅਨੁਸਾਰ, ਇਸ ਸੀਟ ‘ਤੇ ਭਾਜਪਾ ਦੇ ਰਾਕੇਸ਼ ਕੁਮਾਰ ਨੇ ਕੁੱਲ 29432 ਵੋਟ ਹਾਸਲ ਕੀਤੇ, ਹਾਲਾਂਕਿ ਕਾਂਗਰਸ ਦੇ ਸੋਹਨ ਲਾਲ 21307 ਵੋਟ ਹਾਸਲ ਕਰਨ ‘ਚ ਸਫ਼ਲ ਰਹੇ। ਜਦੋਂ ਕਿ ਆਜ਼ਾਦ ਉਮੀਦਵਾਰ ਅਭਿਸ਼ੇਕ ਠਾਕੁਰ 14704 ਵੋਟ ਹਾਸਲ ਕਰ ਸਕੇ। ਚੋਣ ਖੇਤਰ ‘ਚ ਵੋਟਾਂ ਦੀ ਗਿਣਤੀ ਖ਼ਤਮ ਹੋ ਗਈ ਹੈ।
ਚੋਣ ਕਮਿਸ਼ਨ ਦੇ ਰੁਝਾਨਾਂ ਅਨੁਸਾਰ, ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ‘ਚੋਂ 2 ‘ਤੇ ਜਿੱਤ ਦਰਜ ਕਰਨ ਤੋਂ ਬਾਅਦ ਭਾਜਪਾ ਇਸ ਸਮੇਂ 25 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਹਾਲਾਂਕਿ ਮੁਕਾਬਲਾ ਹਾਲੇ ਵੀ ਕਠਿਨ ਲੱਗ ਰਿਹਾ ਹੈ, ਕਿਉਂਕਿ ਕਾਂਗਰਸ 38 ਸੀਟਾਂ ‘ਤੇ ਅੱਗੇ ਹੈ।