ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀ ਮੂਲ ਕੰਪਨੀ ਮੇਟਾ ਨੇ ਪ੍ਰੋਫਾਈਲ ‘ਤੇ Blue Badge ਯਾਨੀ ਬਲੂ ਟਿਕ ਦੀ ਪੇਸ਼ਕਸ਼ ਕਰਨ ਲਈ ਪ੍ਰੀਮੀਅਮ ਵੈਰੀਫਿਕੇਸ਼ਨ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਵੈੱਬ ‘ਤੇ ਇਸਦੀ ਕੀਮਤ $11.99 (993 ਰੁਪਏ) ਪ੍ਰਤੀ ਮਹੀਨਾ ਅਤੇ iOS ਪਲੇਟਫਾਰਮਾਂ ‘ਤੇ ਪ੍ਰਤੀ ਮਹੀਨਾ $14.99 (1241 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਸ ਹਫ਼ਤੇ, ਇਹ ਸੇਵਾ ਪਹਿਲੀ ਵਾਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਉਪਲਬਧ ਕਰਵਾਈ ਜਾਵੇਗੀ।
ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਹਫਤੇ ਤੋਂ ਅਸੀਂ ਮੈਟਾ ਵੈਰੀਫਾਈਡ ਸ਼ੁਰੂ ਕਰਨ ਜਾ ਰਹੇ ਹਾਂ। ਇਹ ਇੱਕ ਗਾਹਕੀ ਸੇਵਾ ਹੈ ਜਿਸ ਰਾਹੀਂ ਤੁਸੀਂ ਆਪਣੇ ਖਾਤੇ ਦੀ ਤਸਦੀਕ ਕਰਵਾਉਣ ਦੇ ਯੋਗ ਹੋਵੋਗੇ। ਉਪਭੋਗਤਾ ਆਪਣੀ ਅਧਿਕਾਰਤ ਆਈਡੀ ਦੁਆਰਾ ਆਪਣੇ ਖਾਤੇ ਦੀ ਪੁਸ਼ਟੀ ਕਰਨ ਦੇ ਯੋਗ ਹੋਣਗੇ।
ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ ਦੁਆਰਾ ਤਸਦੀਕ ਕਰਨ ਤੋਂ ਬਾਅਦ ਜਨਤਕ ਹਸਤੀਆਂ, ਮਸ਼ਹੂਰ ਹਸਤੀਆਂ, ਕੰਪਨੀਆਂ ਅਤੇ ਬ੍ਰਾਂਡਾਂ ਦੇ ਪੇਜ ਨੂੰ ਫੇਸਬੁੱਕ ਵੱਲੋ ਵੈਰੀਫਿਕੇਸ਼ਨ ਤੋਂ ਬਾਅਦ ਬਲੂ ਬੈਜ ਦਿੱਤੇ ਜਾਂਦੇ ਹਨ। ਇਸ ਤੋਂ ਪਹਿਲਾਂ ਟਵਿਟਰ ਨੇ ਪੇਡ ਸਬਸਕ੍ਰਿਪਸ਼ਨ ਸਰਵਿਸ ਟਵਿਟਰ ਬਲੂ ਨੂੰ ਪੇਸ਼ ਕੀਤਾ ਸੀ।