ਖ਼ਬਰ ਪੀਸੀਐਸ ਅਧਿਕਾਰੀਆਂ ਦੇ ਨਾਲ ਜੁੜੀ ਹੋਈ ਹੈ। ਹੁਣ ਪੀਸੀਐਸ ਅਧਿਕਾਰੀ ਵੀਕਐਂਡ ਵਿਚ ਵੀ ਕੰਮ ਕਰਨਗੇ। ਦਸ ਦਈਏ ਕਿ ਪੀਸੀਐਸ ਮੁਲਾਜ਼ਮਾਂ ਦੀ 2 ਦਿਨਾਂ ਦੀ ਚਲ ਰਹੀ ਸਮੂਹਿਕ ਹੜਤਾਲ ਚਲ ਰਹੀ ਸੀ ਜਿਸ ਕਾਰਨ ਉਹਨਾਂ ਵਲੋਂ ਕੰਮ ਵੀ ਠੱਪ ਕਰ ਦਿੱਤਾ ਗਿਆ ਸੀ, ਉਸ ਦਰਮਿਆਨ ਲੋਕਾਂ ਦੇ ਕੰਮ-ਕਾਰ ਰੁਕ ਗਏ ਸੀ ਅਤੇ ਲੋਕ ਕਾਫੀ ਖੱਜਲ-ਖੁਆਰ ਹੋ ਰਹੇ ਸੀ ਜਿਸਤੋਂ ਬਾਅਦ ਹੁਣ ਐਸੋਸੀਏਸ਼ਨ ਵਲੋਂ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਕੰਮ ਹੜਤਾਲ ਕਾਰਨ ਰੁਕੇ ਹੋਏ ਸੀ, ਉਹ ਸਾਰੇ ਕੰਮਾਂ ਨੂੰ ਪੂਰਾ ਕਰਨ ਲਈ ਪੀਸੀਐਸ ਅਧਿਕਾਰੀ ਹੁਣ ਇਸ ਸ਼ਨੀਵਾਰ ਅਤੇ ਐਤਵਾਰ ਵੀ ਕੰਮ ਕਰਨਗੇ ਅਤੇ ਦਫ਼ਤਰਾਂ ਵਿਚ ਮੌਜੂਦ ਰਹਿਣਗੇ। ਹਾਲਾਂਕਿ ਜੇਕਰ ਗੱਲ ਕਰੀਏ ਆਮ ਲੋਕਾਂ ਦੀ ਤਾਂ ਲੋਕ ਸੋਮਵਾਰ-ਮੰਗਲਵਾਰ ਕਾਫੀ ਗੇੜੇ ਲਗਾ ਰਹੇ ਸੀ, ਉਹਨਾਂ ਦਾ ਕਾਫੀ ਕੰਮ ਪ੍ਰਭਾਵਿਤ ਹੋ ਚੁੱਕਾ ਸੀ।
ਇਥੇ ਦਸ ਦਈਏ ਕਿ ਲੁਧਿਆਣਾ ਦੇ ਰੀਜ਼ਨਲ ਟਰਾਸ਼ਪੋਰਟ ਅਫ਼ਸਰ ਪੀਸੀਐਸ ਨਰਿੰਦਰ ਸਿੰਘ ਧਾਲੀਵਾਲ ਨੂੰ ਪਿਛਲੇ ਦਿਨੀ ਵਿਜੀਲੈਂਸ ਵਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦਾ ਵਿਰੋਧ ਪੀਸੀਐਸ ਅਧਿਕਾਰੀਆਂ ਵਲੋਂ ਕੀਤਾ ਗਿਆ ਸੀ ਅਤੇ ਇਸੇ ਵਿਰੋਧ ਕਾਰਨ 9 ਜਨਵਰੀ ਤੋਂ 13 ਜਨਵਰੀ ਤੱਕ ਸਮੂਹਿਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਇਹਨਾਂ ਅਧਿਕਾਰੀਆਂ ‘ਤੇ ਪੰਜਾਬ ਸਰਕਾਰ ਸਖ਼ਤ ਹੋਈ ਅਤੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਅਧਿਕਾਰੀਆਂ ਨੂੰ ਫਟਕਾਰ ਲਗਾਈ ਸੀ ਕਿ ਜੇਕਰ ਪੀਸੀਐਸ ਅਧਿਕਾਰੀ ਦੁਪਹਿਰ 2 ਵਜੇ ਤੱਕ ਆਪਣੀ ਡਿਊਟੀ ‘ਤੇ ਨਹੀਂ ਪਹੁੰਚਣਗੇ ਤਾਂ ਸਾਰੇ ਉਹਨਾਂ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਹਾਲਾਂਕਿ, ਐਸੋਸੀਏਸ਼ਨ ਦੀ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਵੀ ਹੋਈ ਸੀ ਜਿਸ ਵਿਚ ਸਰਕਾਰ ਵਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਉਹਨਾਂ ਦਾ ਸਾਥੀ (ਜਿਸ ਖਿਲਾਫ਼ ਵਿਜੀਲੈਂਸ ਵਲੋਂ ਜਾਂਚ ਕੀਤੀ ਜਾ ਰਹੀ ਹੈ) ਜੇਕਰ ਉਹ ਬੇਜਕਸੂਰ ਹੈ ਤਾਂ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ ਪਰ ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਜਾਰੀ ਰਹੇਗੀ। ਸਰਕਾਰ ਵਲੋਂ ਭਰੋਸਾ ਮਿਲਣ ਤੋਂ ਬਾਅਦ ਸਾਰੇ ਪੀਸੀਐਸ ਅਧਿਕਾਰੀ ਆਪਣੇ ਦਫ਼ਤਰਾਂ ‘ਚ ਕੰਮ ਕਰਨ ਲਈ ਪਹੁੰਚ ਗਏ ਸੀ ਅਤੇ ਉਹਨਾਂ ਨੇ ਹੜਤਾਲ ਵੀ ਖ਼ਤਮ ਕਰ ਦਿੱਤੀ ਸੀ ਨਾਲ ਹੀ ਉਹਨਾਂ ਨੇ ਇਹ ਵੀ ਐਲਾਨ ਸੀ ਕਿ ਜੇਕਰ ਲੋੜ ਪਈ ਤਾਂ ਉਹ ਇਸ ਸ਼ਨੀਵਾਰ-ਐਤਵਾਰ ਵੀ ਕੰਮ ਕਰਨਗੇ ਅਤੇ ਹੜਤਾਲ ਕਰਨ ਰੁਕੇ ਸਾਰੇ ਕੰਮਾਂ ਨੂੰ ਪੂਰਾ ਕਰਨਗੇ।