ਜੇਕਰ ਤੁਹਾਡੇ ਵਾਹਨ 10-15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਹਨ ਤਾਂ ਜਲਦ ਹੀ ਇਸ ਨੂੰ ਬਦਲ ਲਓ ਕਿਉਂਕਿ ਹਰਿਆਣਾ ਸਰਕਾਰ ਵਲੋਂ ਹਰਿਆਣਾ ਵਾਹਨ ਸਕ੍ਰੈਪੇਜ ਨੀਤੀ (scrappage policy) ਬਣਾਉਣ ਦੇ ਡ੍ਰਾਫਟ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਹਰਿਆਣਾ ਵਾਹਨ ਸਕ੍ਰੈਪੇਜ ਨੀਤੀ (scrappage policy) ਬਣਾਉਣ ਦੇ ਡ੍ਰਾਫਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਤਹਿਤ 10 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਡੀਜ਼ਲ ਵਾਹਨਾਂ ਅਤੇ 15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਪੈਟਰੋਲ ਵਾਹਨਾਂ ਨੂੰ ਸਕ੍ਰੈਪ ਕੀਤਾ ਜਾ ਸਕੇਗਾ। ਇਹ ਨੀਤੀ ਭਾਰਤ ਸਰਕਾਰ ਦੇ ਸਵੈ-ਇੱਛੁਕ ਵਾਹਨ ਬੇੜੇ ਦਾ ਆਧੁਨੀਕਰਨ ਪ੍ਰੋਗਰਾਮ ਦੇ ਨਾਲ ਲਿੰਕ ਕਰ ਕੇ ਤਿਆਰ ਕੀਤੀ ਗਈ ਹੈ। ਇਸ ਨੀਤੀ ਤਹਿਤ ਵਸੂਲੇ ਜਾਣ ਵਾਲੇ ਮੋਟਰ ਵਾਹਨ ਟੈਕਸ ਵਿਚ 10 ਫੀਸਦੀ ਤੱਕ ਜਾਂ ਜਮ੍ਹਾ ਪ੍ਰਮਾਣ ਪੱਤਰ ਵਿਚ ਜ਼ਿਕਰ ਸਕ੍ਰੈਪ ਮੁੱਲ ਦਾ 50 ਫੀਸਦੀ, ਜੋ ਵੀ ਘੱਟ ਹੋਵੇ, ਛੋਟ ਦੇਣ ਦੀ ਵਿਵਸਥਾ ਹੋਵੇਗੀ। ਜਮ੍ਹਾ ਪ੍ਰਮਾਣ ਪੱਤਰ ਦੇ ਆਧਾਰ ’ਤੇ ਖਰੀਦੇ ਗਏ ਨਵੇਂ ਵਾਹਨ ਦੀ ਰਜਿਸਟ੍ਰੇਸ਼ਨ ਟੈਕਸ ਵਿਚ 25 ਫੀਸਦੀ ਦੀ ਛੋਟ ਵੀ ਦਿੱਤੀ ਜਾਵੇਗੀ।
ਵਾਤਾਵਰਣ ਨੂੰ ਸਰਕੂਲਰ ਇਕੋਨਾਮੀ ਮੰਨਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਮੂਰਤ ਰੂਪ ਦਿੰਦੇ ਹੋਏ 5 ਸਾਲ ਦੀ ਮਿਆਦ ਲਈ ਨੀਤੀ ਤਿਆਰ ਕੀਤੀ ਗਈ ਹੈ, ਜੋ ਮੁੜ ਉਪਯੋਗ, ਸਾਂਝੀਕਰਣ ਅਤੇ ਮੁਰੰਮਤ, ਨਵੀਨੀਕਰਣ, ਮੁੜ ਨਿਰਮਾਣ ਅਤੇ ਰੀਸਾਈਕਲਿੰਗ ਲਈ ਸੋਮਿਆ ਦੀ ਵਰਤੋਂ ਕਰ ਕੇ ਇਕ ਕਲੋਜ਼-ਲੂਪ ਸਿਸਟਮ ਬਣਾਏਗੀ ਅਤੇ ਯਕੀਨੀ ਬਣਾਏਗੀ ਕਿ ਘੱਟੋ-ਘੱਟ ਕਚਰੇ ਦਾ ਉਤਪਾਦਨ, ਪ੍ਰਦੂਸ਼ਣ ਅਤੇ ਕਾਰਬਨ ਨਿਕਾਸੀ ਹੋਵੇ। ਇਸ ਨੀਤੀ ਮਿਆਦ ਨੂੰ ਖਤਮ ਕਰ ਚੁੱਕੇ ਸਾਰੇ ਵਾਹਨਾਂ, ਰਜਿਸਟਰਡ ਵਾਹਨ ਸਕ੍ਰੈਪਿੰਗ ਸਹੂਲਤਾਂ (ਆਰ. ਵੀ. ਐੱਸ. ਐੱਫ.) ਰਜਿਸਟ੍ਰੇਸ਼ਨ ਅਥਾਰਿਟੀਆਂ ਅਤੇ ਵਿਭਾਗਾਂ ’ਤੇ ਲਾਗੂ ਹੋਵੇਗੀ, ਜਿਨ੍ਹਾਂ ਨੇ ਆਰ. ਵੀ. ਐੱਸ. ਐੱਫ. ਦੀ ਰਜਿਸਟ੍ਰੇਸ਼ਨ ਲਈ ਐੱਨ. ਓ. ਸੀ. ਜਾਰੀ ਕਰਨੀ ਹੈ। ਕਾਨੂੰਨ ਵਿਰੁੱਧ ਧਰਮ ਤਬਦੀਲੀ ਰੋਕੂ ਐਕਟ, 2022 ਦੇ ਖਰੜੇ ਨੂੰ ਮਨਜ਼ੂਰੀ ਮੰਤਰੀ ਮੰਡਲ ਦੀ ਬੈਠਕ ਵਿਚ ਹਰਿਆਣਾ ਕਾਨੂੰਨ ਵਿਰੁੱਧ ਧਰਮ ਤਬਦੀਲੀ ਰੋਕੂ ਐਕਟ 2022 ਦੇ ਖਰੜੇ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ। ਹਰਿਆਣਾ ਕਾਨੂੰਨ ਵਿਰੁੱਧ ਧਰਮ ਤਬਦੀਲੀ ਰੋਕੂ ਐਕਟ, 2022 ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਅਤੇ ਇਸ ਨਿਯਮ ਨਾਲ ਜੁੜੇ ਉਦੇਸ਼ਾਂ ਦੀ ਪ੍ਰਾਪਤੀ ਲਈ ਇਸ ਐਕਟ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਲਈ ਪ੍ਰਕਿਰਿਆ ਯਕੀਨੀ ਬਣਾਉਣਾ ਜ਼ਰੂਰੀ ਹੈ।