ਤਰਨਤਾਰਨ ਰਾਕੇਟ ਲਾਂਚਰ ਧਮਾਕੇ ‘ਚ ਡੀ.ਜੀ.ਪੀ. ਗੌਰਵ ਯਾਦਵ ਦਾ ਬਿਆਨ ਸਾਹਮਣੇ ਆ ਚੁੱਕਾ ਹੈ। ਇਸ ਘਟਨਾ ਦਾ ਜਾਇਜ਼ਾ ਲੈਣ ਲਈ ਡੀ.ਜੀ.ਪੀ. ਗੌਰਵ ਯਾਦਵ ਤਰਨਤਾਰਨ ਸਰਹਾਲੀ ਥਾਣੇ ਪਹੁੰਚੇ ਸਨ ਅਤੇ ਇਸ ਦਰਮਿਆਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਬਿਆਨ ਦਿੱਤਾ ਹੈ ਕਿ ਤਰਨਤਾਰਨ ਪੁਲਿਸ ਸਟੇਸ਼ਨ ਦੇ ਸਾਂਝ ਕੇਂਦਰ ’ਚ ਰਾਕੇਟ ਲਾਂਚਰ ਨਾਲ ਧਮਾਕਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਇਸ ਘਟਨਾ ਦੇ ਸਬੰਧ ਵਿਚ ਅਸੀ UAPA ਤਹਿਤ ਐਫ.ਆਈ.ਆਰ. ਦਰਜ ਲਈ ਗਈ ਹੈ ਅਤੇ ਫੋਰੈਂਸਿਕ ਟੀਮ ਪਹੁੰਚ ਚੁੱਕੀ ਹੈ ਜੋ ਪਹਿਲੂ ਦੇ ਨਾਲ ਜਾਂਚ ਕਰ ਰਹੀ ਹੈ।
ਹੋਰ ਤਾਂ ਹੋਰ ਡੀ.ਜੀ.ਪੀ. ਗੌਰਵ ਯਾਦਵ ਨੇ ਬਿਆਨ ਜਾਰੀ ਕਰਦਿਆਂ ਗੁਆਂਢੀ ਦੇਸ਼ ’ਤੇ ਵੀ ਇਲਜ਼ਾਮ ਲਗਾਏ ਹਨ ਕਿ ਇਹ ਹੋ ਸਕਦਾ ਹੈ ਕਿ ਗੁਆਂਢੀ ਦੇਸ਼ ਦੀ ਸਾਜਿਸ਼ ਹੋਵੇ। ਉਹਨਾਂ ਕਿਹਾ ਹੈ ਕਿ ਇਸ ਦੀ ਸਾਰੀ ਜਾਂਚ-ਪੜਤਾਲ ਕਰਕੇ ਜਿਸਨੇ ਵੀ ਇਹ ਹਮਲਾ ਕਰਵਾਇਆ ਹੈ ਇਸਦਾ ਮੂੰਹ-ਤੋੜ ਜਵਾਬ ਦੇਵਾਂਗੇ।
ਉਨ੍ਹਾਂ ਨੇ ਕਿਹਾ ਕਿ ਬਠਿੰਡਾ-ਅੰਮ੍ਰਿਤਸਰ ਹਾਈਵੇ ਤੋਂ ਗ੍ਰਨੇਡ ਫਾਇਰ (ਆਰਪੀਜੀ) ਫਾਇਰ ਕੀਤਾ ਗਿਆ ਹੈ ਜੋ ਕਿ ਪੁਲਿਸ ਸਟੇਸ਼ਨ ਸਰਹਾਲੀ ਦੇ ਸੁਵਿਧਾ ਸੈਂਟਰ ‘ਤੇ ਹਿਟ ਕੀਤਾ ਹੈ। ਇਸ ਮੌਕੇ ਤੋਂ ਸਬੂਤ ਇਕਠੇ ਕੀਤੇ ਜਾ ਰਹੇ ਹੈ। ਰੋਡ ਤੋਂ ਲਾਉਂਚਰ ਵੀ ਮਿਲਿਆ ਹੈ । ਇਹ ਸਾਡੇ ਗੁਆਂਢੀ ਦੇਸ਼ ਦੀ ਸਟੇਰਜੀ ਹੈ। ਅਸੀਂ ਕੇਂਦਰੀ ਏਜੰਸੀਆਂ ਨਾਲ ਸੰਪਰਕ ਵਿਚ ਹਾਂ। ਉਨ੍ਹਾਂ ਦੱਸਿਆ ਕਿ ਮੋਹਾਲੀ ਆਰਪੀਜੀ ਅਟੈਕ ਨਾਲ ਕਾਫੀ ਗੱਲਾਂ ਮਿਲ ਰਹੀਆ ਹਨ।
ਇਸ ਸਾਲ 200 ਤੋਂ ਵੱਧ ਡਰੋਨ ਆਏ ਹਨ ਅਤੇ ਸਰਹਦ ‘ਤੇ ਅਸੀਂ ਬਹੁਤ ਸਾਰੇ ਡਰੋਨ ਫੜੇ ਹਨ। ਇਸ ਦੇ ਨਾਲ ਹੈਰੋਇਨ ਫੜੀ ਹੈ ਅਤੇ ਹਥਿਆਰ ਫੜੇ ਹਨ। ਸਾਡਾ ਗੁਆਂਢੀ ਦੇਸ਼ ਇਸ ਨਾਲ ਹੜਬੜਾਇਆ ਹੋਇਆ ਹੈ। ਰਾਤ ਦੇ ਸਮੇ ਇਹ ਬੁਜਦਿਲੀ ਵਾਲਾ ਅਟੈਕ ਕੀਤਾ ਗਿਆ ਹੈ। ਪੰਜਾਬ ਵਿਚ ਅਮਨ ਭਾਈਚਾਰਾ ਅਤੇ ਆਪਸੀ ਸੋਸ਼ਲ ਰਿਸ਼ਤੇ ਬਹੁਤ ਮਜਬੂਤ ਹਨ ਅਤੇ ਅਸੀ ਇਸਦੀ ਰਾਖੀ ਕਰਾਂਗੇ , ਜੋ ਵੀ ਇਸ ਹਮਲੇ ਦੇ ਪਿਛੇ ਹੈ,ਉਸਨੂੰ ਪੰਜਾਬ ਪੁਲਿਸ ਨਹੀਂ ਛੱਡੇਗੀ, ਚਾਹੇ ਕਿਸੇ ਵੀ ਕੋਨੇ ‘ਚ ਬੈਠਾ ਹੋਵੇ, ਅਸੀਂ ਉਸਨੂੰ ਗ੍ਰਿਫ਼ਤਾਰ ਕਰਾਂਗੇ। ਇਸ ਘਟਨਾ ‘ਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਦੇ ਨਾਲ ਹੀ ਅਜੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ। ਘਟਨਾ ਤੋਂ ਬਾਅਦ ਥਾਣਾ ਖੇਤਰ ਦੀ ਪੁਲਿਸ ਸਰਗਰਮ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 1 ਵਜੇ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੋਹਾਲੀ ਦੇ ਸੈਕਟਰ-77 ‘ਚ ਵੀ ਆਰਪੀਜੀ ‘ਤੇ ਹਮਲਾ ਹੋਇਆ ਸੀ। ਉਸ ਤੋਂ ਬਾਅਦ ਹੁਣ ਇਹ ਵੱਡਾ ਹਮਲਾ ਹੋਇਆ ਹੈ। ਆਰਪੀਜੀ ਦਾ ਹਮਲਾ ਬਹੁਤ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦਾ ਹਮਲਾ ਵੱਡਾ ਖਤਰਾ ਪੈਦਾ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਾਕੇਟ ਲਾਂਚਰ ਪਹਿਲਾਂ ਕਿਤੇ ਹੋਰ ਡਿੱਗਿਆ ਅਤੇ ਫਿਰ ਮੋੜ ਕੇ ਥਾਣੇ ਆ ਗਿਆ।