ਨਵੀਂ ਦਿੱਲੀਃ ਹੁਣ ਵਿਆਹ ਸਮਾਗਮ ਤੋਂ ਪਹਿਲਾਂ ਲੋਕਾਂ ਨੂੰ ਹਲਫੀਆ ਬਿਆਨ ਦੇਣਾ ਪਵੇਗਾ। ਦਰਅਸਲ, ਵਿਆਹਾਂ ਦੇ ਚਲ ਰਹੇ ਸੀਜ਼ਨ ਦੌਰਾਨ ਸਰਕਾਰ ਨੇ ਇਹ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ।
ਇਨ੍ਹੀਂ ਦਿਨੀਂ ਰਾਜਧਾਨੀ ’ਚ ਵਿਆਹਾਂ ਦਾ ਸੀਜ਼ਨ ਹੈ ਤੇ ਕਈ ਥਾਵਾਂ ’ਤੇ ਵਾਤਾਵਰਣ ਨੂੰ ਲੈ ਕੇ ਜਾਗਰੂਕਤਾ ਦੀ ਘਾਟ ਸਾਫ਼ ਦਿਖਾਈ ਦੇ ਰਹੀ ਹੈ। ਭਾਵੇਂ ਇਹ ਪੈਕਿੰਗ-ਸਮੱਗਰੀ ਹੋਵੇ ਜਾਂ ਸਜਾਵਟੀ ਸਮੱਗਰੀ ਪਲਾਸਟਿਕ ਦੀ ਵਰਤੋਂ ਜ਼ਿਆਦਾਤਰ ਖੇਤਰਾਂ ’ਚ ਦੇਖੀ ਜਾ ਸਕਦੀ ਹੈ। ਹਾਲਾਂਕਿ 8 ਜੁਲਾਈ 2022 ਨੂੰ ਭਾਰਤ ਸਰਕਾਰ ਨੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਹੈ। ਹੁਣ ਟੈਂਟਾਂ ਅਤੇ ਬੈਂਕੁਵਿਟ ਦੇ ਮਾਲਕਾਂ ਨੇ ਵਿਆਹ ਕਰਵਾਉਣ ਵਾਲੇ ਲੋਕਾਂ ਤੋਂ ਹਲਫੀਆ ਬਿਆਨ ਲੈ ਕੇ ਹੀ ਬੁਕਿੰਗ ਕਰਨ ਲਈ ਕਿਹਾ ਹੈ।
ਟੈਂਟ ਸਜਾਉਣ ਵਾਲਿਆਂ ਨੇ ਸਮੂਹ ਟੈਂਟ ਅਤੇ ਬੈਂਕੁਵਿਟ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਤਾਵਰਣ ਦੀ ਸੁਰੱਖਿਆ ਅਤੇ ਦੇਸ਼ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਹਲਫੀਆ ਬਿਆਨ ਲੈ ਕੇ ਹੀ ਬੁਕਿੰਗ ਕਰਵਾਉਣ। ਹਲਫ਼ਨਾਮੇ ’ਚ ਲਿਖਿਆ ਜਾਵੇ ਕਿ ਮੈਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਾਂਗਾ। ਦੱਸ ਦੇਈਏ ਕਿ ਦੇਸ਼ ਭਰ ’ਚ ਲਗਭਗ 15 ਕਰੋੜ ਲੋਕ ਵਿਆਹ ਨਾਲ ਜੁੜੇ ਕਾਰੋਬਾਰ ਨਾਲ ਜੁੜੇ ਹੋਏ ਹਨ। ਇਸ ’ਚ ਟੈਂਟ, ਇਵੈਂਟ, ਲਾਈਟ, ਡੀ. ਜੇ. ਸਾਊਂਡ, ਬੈਂਡ, ਫੋਟੋਗ੍ਰਾਫਰ, ਮੈਰਿਜ ਗਾਰਡਨ ਆਪਰੇਟਰ, ਕੇਟਰਿੰਗ ਆਦਿ ਦੇ ਲੋਕ ਵੀ ਸ਼ਾਮਲ ਹਨ।