ਪਟਿਆਲਾ : ਖ਼ਬਰ ਪਟਿਆਲਾ ਦੇ ਬਿਜਲੀ ਵਿਭਾਗ ਤੋਂ ਸਾਹਮਣੇ ਆਈ ਹੈ ਜਿਥੇ ਮੁਫ਼ਤ ਬਿਜਲੀ ਕਾਰਨ ਚੱਲ ਰਹੀ ਮੰਦੀ ਦਰਮਿਆਨ ਪਾਵਰਕਾਮ ਦੇ ਅਧਿਕਾਰੀਆਂ ਦੀ ਜ਼ਮੀਰ ਜਾਗ ਪਈ ਹੈ। ਇੰਜੀਨੀਅਰ ਸੁਖਵੰਤ ਸਿੰਘ ਨੇ ਮੁਫ਼ਤ ਬਿਜਲੀ ਬੰਦ ਕਰਵਾਉਣ ਸਬੰਧੀ ਦਿੜ੍ਹਬਾ ਦੇ ਐਸਡੀਓ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਆਪਣੇ ਪੱਤਰ ‘ਚ ਲਿਖਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ ਕਰਨ ਦਾ ਲਾਭ ਲੋਕਾਂ ਨੂੰ ਤਾਂ ਹੋ ਰਿਹਾ ਪਰ ਹਰ ਮਹੀਨੇ 300 ਯੂਨਿਟ ਮੁਫ਼ਤ ਦੇਣ ਨਾਲ ਬਿਜਲੀ ਬੋਰਡ ‘ਤੇ ਵਿਤੀ ਭਾਰ ਵੱਧ ਰਿਹਾ ਹੈ।
300 ਯੂਨਿਟ ਮੁਫ਼ਤ ਦੇਣ ਨਾਲ ਤੇ ਹੋਰ ਕਾਰਨਾ ਕਰਕੇ PSPCL ਮੰਦਹਾਲੀ ‘ਚ ਹੈ। ਸੁਖਵੰਤ ਸਿੰਘ ਨੇ ਇਕ ਸ਼ਲਾਘਾ ਯੋਗ ਕਦਮ ਚੁੱਕਦੇ ਹੋਏ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ 300 ਯੂਨਿਟ ਮੁਫ਼ਤ ਬਿਜਲੀ ਉਹ ਨਹੀਂ ਲੈਣਗੇ ਅਤੇ ਬਣਦਾ ਬਿੱਲ ਉਹ ਭਰਿਆ ਕਰਨਗੇ। ਇਸਦੇ ਨਾਲ ਹੀ ਪਟਿਆਲਾ ਦੇ ਗੁਰਦਰਸ਼ਨ ਨਗਰ ਰਹਿੰਦੇ ਪਤੀ-ਪਤਨੀ ਮੁਲਾਜ਼ਮ ਕਰਮਜੀਤ ਸਿੰਘ ਤੇ ਪਰਮਜੀਤ ਕੌਰ ਨੇ ਚੇਅਰਮੈਨ ਨੂੰ ਮੁਫ਼ਤ ਬਿਜਲੀ ਨਾ ਲੈਣ ਲਈ ਪੱਤਰ ਲਿਖਿਆ ਹੈ।