ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਇਕ ਹੋਰ ਵੱਡਾ ਕਦਮ ਚੁੱਕ ਰਹੀ ਹੈ। ਆਮ ਆਦਮੀ ਕਲੀਨਿਕ ਅਤੇ ਨਹਿਰ ਪਾਣੀ ਲਈ ਲੋਕਾਂ ਤੋਂ ਸੁਝਾਅ ਮੰਗਣ ਤੋਂ ਬਾਅਦ ਹੁਣ ਮਾਨ ਸਰਕਾਰ ਨੇ ਉਦਯੋਗ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਪਤੀਆਂ ਦੇ ਸੁਝਾਅ ਮੰਗੇ ਹੈ ਤਾਂ ਜੋ ਪੰਜਾਬ ‘ਚ ਬਿਜ਼ਨਸ ਫਰੈਂਡੀ ਮਾਹੌਲ ਕਾਇਮ ਕੀਤਾ ਜਾ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵਪਾਰ ਵਧੇਗਾ ਤਾਂ ਰੈਵੇਨਿਊ ਅਤੇ ਰੁਜ਼ਗਾਰ ‘ਚ ਵਾਧਾ ਹੋਵੇਗਾ। ਉਦਯੋਗਪਤੀਆਂ ਦੇ ਸਿੱਧੇ ਸੁਝਾਅ ਲੈਣ ਲਈ ਸਰਕਾਰ ਵਲੋਂ ਇਕ WhatsApp Number ਤੇ Email ID ਜਾਰੀ ਕੀਤੀ ਗਈ ਹੈ ਤਾਂ ਜੋ ਉਸ ਮੁਤਾਬਕ ਪਾਲਿਸੀ ਬਣਾਈ ਜਾ ਸਕੇ। ਵਪਾਰੀ ਸੁਝਾਅ ਦੇਣ ਲਈ 81948-91948 ’ਤੇ ਵਟਸਐਪ ਅਤੇ punjabconsultation@gmail.com ਈ-ਮੇਲ ਕਰ ਸਕਦੇ ਹਨ।
ਸੀ.ਐਮ. ਨੇ ਕਿਹਾ ਕਿ ਸਰਕਾਰ ਬਿਹਤਰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਅਸੀਂ ਆਮ ਆਦਮੀ ਕਲੀਨਿਕ, ਬਿਜਲੀ, ਅਤੇ ਨਹਿਰੀ ਪਾਣੀ ਬਾਰੇ ਲੋਕਾਂ ਤੋਂ ਸੁਝਾਅ ਮੰਗੇ ਸਨ। ਉਨ੍ਹਾਂ ਸੁਝਾਵਾਂ ਮੁਤਾਬਕ ਹੀ ਫੈਸਲੇ ਲਾਗੂ ਕੀਤੇ ਗਏ ਹਨ, ਜਿਸ ਸਦਕਾ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ, ਆਮ ਆਦਮੀ ਕਲੀਨਿਕਾਂ ਵਿਚ ਹਜ਼ਾਰਾਂ ਲੋਕ ਇਲਾਜ ਕਰਵਾ ਚੁੱਕੇ ਹਨ, ਜਦਕਿ 35-40 ਸਾਲ ਬਾਅਦ ਨਹਿਰਾਂ ਦਾ ਪਾਣੀ ਲੋਕਾਂ ਦੇ ਖੇਤਾਂ ਤਕ ਪਹੁੰਚਿਆ ਹੈ। ਮਾਨ ਨੇ ਕਿਹਾ ਕਿ ਇਸਦੇ ਚੱਲਦਿਆਂ ਉਦਯੋਗਿਕ ਖੇਤਰ ਵਪਾਰੀ ਸਾਨੂੰ ਸਿੱਧੇ ਸੁਝਾਅ ਦੇਣ, ਉਨ੍ਹਾਂ ਸੁਝਾਵਾਂ ਮੁਤਾਬਕ ਹੀ ਪਾਲਿਸੀਆਂ ਬਣਾਈਆਂ ਜਾਣਗੀਆ।