ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ, ਭਾਰਤੀ ਪੁਲਾੜ ਖੋਜ ਸੰਗਠਨ (ISRO) 2 ਸਤੰਬਰ, 2023 ਨੂੰ Aditya-L1 ਮਿਸ਼ਨ ਲਾਂਚ ਕਰਨ ਜਾ ਰਿਹਾ ਹੈ। ISRO ਦੇ ਸਪੇਸ ਐਪਲੀਕੇਸ਼ਨ ਸੈਂਟਰ ਦੇ ਨਿਰਦੇਸ਼ਕ ਨੀਲੇਸ਼ ਐਮ ਦੇਸਾਈ ਨੇ ਦੱਸਿਆ ਕਿ ਇਹ ਸਪੇਸਕ੍ਰਾਫ਼ਟ ਲਾਂਚ ਲਈ ਤਿਆਰ ਹੈ। ਸੂਰਿਆ ਮਿਸ਼ਨ Aditya-L1 ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸਰੋ ਦੇ ਮੁਖੀ ਐਸ ਸੋਮਨਾਥ ਨੇ ਕਿਹਾ ਸੀ ਕਿ ਸੂਰਜ ਦਾ ਅਧਿਐਨ ਕਰਨ ਲਈ Aditya-L1 ਦਾ ਮਿਸ਼ਨ ਛੇਤੀ ਹੀ ਲਾਂਚ ਕੀਤਾ ਜਾਵੇਗਾ। ਅਸੀਂ ਇਸ ਨੂੰ ਸਤੰਬਰ ਦੇ ਪਹਿਲੇ ਹਫਤੇ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਾਂ। ਨੀਲੇਸ਼ ਐਮ. ਦੇਸਾਈ ਨੇ ਕਿਹਾ ਕਿ Aditya-L1 127 ਦਿਨਾਂ ਵਿੱਚ 15 ਲੱਖ ਕਿਲੋਮੀਟਰ ਦਾ ਸਫ਼ਰ ਪੂਰਾ ਕਰੇਗਾ। ਇਸ ਨੂੰ ਹੈਲੋ ਔਰਬਿਟ ਵਿੱਚ ਤਾਇਨਾਤ ਕੀਤਾ ਜਾਵੇਗਾ। ਜਿਥੇ L1 ਪੁਆਇੰਟ ਹੁੰਦਾ ਹੈ। ਇਹ ਪੁਆਇੰਟ ਸੂਰਜ ਅਤੇ ਧਰਤੀ ਦੇ ਵਿਚਕਾਰ ਸਥਿਤ ਹੈ। ਪਰ ਸੂਰਜ ਤੋਂ ਧਰਤੀ ਦੀ ਦੂਰੀ ਦੇ ਮੁਕਾਬਲੇ ਇਹ ਸਿਰਫ਼ 1 ਫ਼ੀਸਦੀ ਹੈ। ਇਸ ਮਿਸ਼ਨ ਨੂੰ PSLV ਰਾਕੇਟ ਤੋਂ ਲਾਂਚ ਕੀਤਾ ਜਾਵੇਗਾ।
Aditya-L1 ਨੂੰ ਲੋਕ ਸੂਰਯਾਨ ਵੀ ਕਹਿ ਰਹੇ ਹਨ। ਆਦਿਤਿਆ-ਐਲ1 ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਹੈ। ਆਦਿਤਿਆ-ਐਲ1 ਮਿਸ਼ਨ ਨੂੰ ਸਤੀਸ਼ ਧਵਨ ਸਪੇਸ ਸੈਂਟਰ ਵਿੱਚ ਰੱਖਿਆ ਗਿਆ ਹੈ ਅਤੇ ਹੁਣ ਇੱਥੇ ਇਸ ਨੂੰ ਰਾਕੇਟ ਵਿਚ ਲਗਾਇਆ ਜਾਵੇਗਾ। ਮਿਸ਼ਨ ਦਾ ਸਭ ਤੋਂ ਮਹੱਤਵਪੂਰਨ ਪੇਲੋਡ ਵਿਜ਼ੀਬਲ ਲਾਈਨ ਐਮੀਸ਼ਨ ਕੋਰੋਨਾਗ੍ਰਾਫ ਹੈ। ਇਸ ਪੇਲੋਡ ਨੂੰ ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋਫਿਜ਼ਿਕਸ ਦੁਆਰਾ ਬਣਾਇਆ ਗਿਆ ਹੈ। ਸੂਰਯਾਨ ਦੇ ਸੱਤ ਪੇਲੋਡ ਹਨ, ਜਿਨ੍ਹਾਂ ਵਿੱਚੋਂ ਛੇ ਪੇਲੋਡ ਇਸਰੋ ਅਤੇ ਹੋਰ ਸੰਸਥਾਵਾਂ ਦੁਆਰਾ ਵਿਕਸਤ ਕੀਤੇ ਗਏ ਹਨ। ਆਦਿਤਿਆ-ਐਲ1 ਸਪੇਸਕ੍ਰਾਫ਼ਟ ਨੂੰ ਧਰਤੀ ਅਤੇ ਸੂਰਜ ਦੇ ਵਿਚਕਾਰ ਐਲ1 ਆਰਬਿਟ ਵਿੱਚ ਰੱਖਿਆ ਜਾਵੇਗਾ। ਅਰਥਾਤ, ਸੂਰਜ ਅਤੇ ਧਰਤੀ ਦੇ ਸਿਸਟਮ ਵਿਚਕਾਰ ਮੌਜੂਦਾ ਪਹਿਲਾ ਲੈਰੇਂਜਿਯਨ ਪੁਆਇੰਟ। ਲੈਰੇਂਜਿਯਨ ਪੁਆਇੰਟ ਅਸਲ ਵਿੱਚ ਸਪੇਸ ਦੀ ਪਾਰਕਿੰਗ ਸਪੇਸ ਹੈ। ਜਿੱਥੇ ਕਈ ਉਪਗ੍ਰਹਿ ਤਾਇਨਾਤ ਕੀਤੇ ਗਏ ਹਨ। ਭਾਰਤ ਦਾ ਸੂਰਿਆਨ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਸਥਿਤ ਇਸ ਪੁਆਇੰਟ ‘ਤੇ ਤਾਇਨਾਤ ਕੀਤਾ ਜਾਵੇਗਾ। ਇਸ ਥਾਂ ਤੋਂ ਉਹ ਸੂਰਜ ਦਾ ਅਧਿਐਨ ਕਰੇਗਾ।ਉਹ ਸੂਰਜ ਦੇ ਨੇੜੇ ਬਿਲਕੁਲ ਨਹੀਂ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 23 ਅਗਸਤ ਨੂੰ ਸ਼ਾਮ 6.04 ਵਜੇ ਚੰਦਰਯਾਨ-3 ਨੂੰ ਚੰਦਰਮਾ ਦੀ ਸਤ੍ਹਾ ‘ਤੇ ਸਫਲਤਾਪੂਰਵਕ ਉਤਾਰ ਕੇ ਇਸਰੋ ਨੇ ਇਤਿਹਾਸ ਰਚਿਆ ਸੀ। ਭਾਰਤ ਚੰਦਰਮਾ ਦੀ ਸਤ੍ਹਾ ਨੂੰ ਛੂਹਣ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਚੀਨ ਅਤੇ ਰੂਸ ਚੰਦਰਮਾ ਦੀ ਸਤ੍ਹਾ ਨੂੰ ਛੂਹਣ ਵਿਚ ਕਾਮਯਾਬ ਰਹੇ ਹਨ। ਇਸ ਦੇ ਨਾਲ ਹੀ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ-3 ਨੂੰ ਲੈਂਡ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।