ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਤਰਨਤਾਰਨ ਅਦਾਲਤ ਨੇ 2017 ‘ਚ ਦਰਜ ਹੋਏ ਮੁਕੱਦਮੇ ਵਿਚ ਬਰੀ ਕਰ ਦਿੱਤਾ ਹੈ। ਦਰਅਸਲ, ਮਾਮਲਾ ਕੁਝ ਇਸ ਤਰੀਕੇ ਦਾ ਸੀ ਕਿ 2017 ‘ਚ ਪਾਰਟੀ ਵਲੋਂ ਦਿੱਤੇ ਧਰਨੇ ਦੌਰਾਨ ਉਸ ਸਮੇਂ ਦੇ ਡੀ.ਸੀ. ਵਿਰੁੱਧ ਵਿਰਸਾ ਸਿੰਘ ਵਲਟੋਹਾ ਵਲੋਂ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਸੀ ਜਿਸ ਤੋਂ ਬਾਅਦ ਅਕਾਲੀ ਆਗੂ ਵਲਟੋਹਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਉਸਦੀ ਸੁਣਵਾਈ ਤਰਨਤਾਰਨ ਅਦਾਲਤ ਵਿਚ ਹੋਈ। ਜਿਸ ਵਿਚ ਅਦਾਲਤ ਵਲੋ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਇਸ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਹੈ।
ਪ੍ਰੋਫੈਸਰ ਵਲਟੋਹਾ ਦੇ ਬਰੀ ਹੋਣ ’ਤੇ ਅਕਾਲੀ ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਵਲਟੋਹਾ ਨੇ ਅਦਾਲਤ ਵੱਲੋਂ ਇਨਸਾਫ ਮਿਲਣ ’ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਨਿਆਂ ਪ੍ਰਣਾਲੀ ਦਾ ਵੀ ਧੰਨਵਾਦ ਕੀਤਾ। ਸਾਲ 2017 ਦੇ ਮਾਮਲੇ ਸਬੰਧੀ ਵਿਰਸਾ ਸਿੰਘ ਵਲਟੋਹਾ ਖ਼ਿਲਾਫ ਕੇਸ ਦੀ ਸੁਣਵਾਈ ਮਾਣਯੋਗ ਜੱਜ ਰਾਜੇਸ਼ ਆਹਲੂਵਾਲੀਆ ਦੀ ਅਦਾਲਤ ’ਚ ਚੱਲ ਰਹੀ ਸੀ। ਜਿਸ ਵਿਚ ਉਹਨਾਂ ਨੇ ਅਕਾਲੀ ਆਗੂ ਵਲਟੋਹਾ ਨੂੰ ਰਾਹਤ ਦਿੱਤੀ।