ਸਾਲ 2022 ਦਾ ਆਖਰੀ ਹਫ਼ਤਾ ਚੱਲ ਰਿਹਾ ਹੈ ਅਤੇ ਇਸ ਆਖਰੀ ਹਫ਼ਤੇ ਦੇ ਵਿਚ ਲੋਕ ਖੂਬ ਪਾਰਟੀਆਂ ਵੀ ਕਰਦੇ ਹਨ, ਜ਼ਿਆਦਾਤਰ ਸਾਲ ਦੇ ਆਖਰੀ ਦਿਨ ਯਾਨੀ 31 ਦਸੰਬਰ ਨੂੰ ਹੋਟਲ, ਕਲੱਬ ਅਤੇ ਹੋਰ ਕਈ ਥਾਵਾਂ ’ਤੇ ਖੂਬ ਜਸ਼ਨ ਮਨਾਏ ਜਾਂਦੇ ਹਨ ਪਰ ਉਥੇ ਹੀ ਇਹਨਾਂ ਦਿਨਾਂ ਦੇ ਵਿਚ ਅਨੇਕਾਂ ਘਟਨਾਵਾਂ ਵੀ ਵੇਖਣ ਨੂੰ ਮਿਲਦੀਆਂ ਹਨ ਜਿਸਨੂੰ ਲੈਕੇ ਇਸ ਵਾਰ ਪੰਜਾਬ ਪੁਲਿਸ ਦੇ ਵਲੋਂ ਸਖ਼ਤੀ ਕਰਦੇ ਹੋਏ ਇਕ ਪੋਸਟ ਜਾਰੀ ਕੀਤੀ ਗਈ ਹੈ ਜੋ ਕਿ ਉਹਨਾਂ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਹੈ ਜਿਸ ਵਿਚ ਉਹਨਾਂ ਲਿ ਖਿਆ ਹੈ ਕਿ ਸਾਲ ਦਾ ਆਖਰੀ ਹਫ਼ਤਾ ਚਲ ਰਿਹਾ ਹੈ, ਪਾਰਟੀ ਦਾ ਸਮਾਂ ਚਲ ਰਿਹਾ ਹੈ, ਜ਼ਿੰਮੇਵਾਰ ਬਣੋ, ਜ਼ਿੰਮੇਵਾਰੀ ਨਾਲ ਕੰਮ ਕਰੋ ਅਤੇ ਜਸ਼ਨ ਮਨਾਓ ! ਪੰਜਾਬ ਪੁਲਿਸ, ਪੰਜਾਬ ਦੇ ਕੋਨ-ਕੋਨੇ ’ਤੇ ਮੌਜੂਦ ਹੈ।
ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਆਪਣੇ ਟਵੀਟਰ ਆਊਂਕਟ ’ਤੇ ਇਕ ਪੋਸਟਰ ਵੀ ਸਾਂਝਾ ਕੀਤਾ ਹੈ ਜਿਸ ਵਿਚ ਉਹਨਾਂ ਨੇ 4 ਪੁਆਇੰਟ ਲਿਖੇ ਹਨ ਜਿਸ ਵਿਚ ਪਹਿਲਾਂ ਪੁਆਇੰਟ (Law And Order Violation) ਜੇਕਰ ਕੋਈ ਵੀ ਲਾਅ ਐਂਡ ਆਰਡਰ ਦੀ ਉਲੰਘਣਾ ਕਰਦਾ ਹੈ ਤਾਂ ਪੰਜਾਬ ਪੁਲਿਸ ਉਹਨਾਂ ਨੂੰ 2 ਦਿਨ ਅਤੇ ਇਕ ਰਾਤ ਲਈ ਪੁਲਿਸ ਸਟੇਸ਼ਨ ਦੇ ਵਿਚ ਫ੍ਰੀ ਮਸਾਜ ਦੇਵੇਗੀ। ਦੂਜਾ ਪੁਆਇੰਟ (Drink And Drive) ਜੇਕਰ ਕੋਈ ਵੀ ਵਿਅਕਤੀ ਸ਼ਰਾਬ ਪੀਕੇ ਗੱਡੀ ਜਾਂ ਕੋਈ ਵੀ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸਦੀਆਂ 2 ਦਿਨ ਅਤੇ 2 ਰਾਤਾਂ ਦਾ ਇੰਤਜ਼ਾਮ ਥਾਣਾ ਕੋਤਵਾਲੀ ਦੇ ਵਿਚ ਕੀਤਾ ਜਾਵੇਗਾ। ਤੀਜਾ ਪੁਆਇੰਟ ਇਹ ਹੈ ਕਿ ਜੇਕਰ ਤੁਸੀ ਰੈਸ਼ ਡਰਾਈਵਿੰਗ (Rash Driving) ਯਾਨੀ ਗਲਤ ਤਰੀਕੇ ਨਾਲ ਡਰਾਈਵਿੰਗ ਕਰਦੇ ਫੜੇ ਜਾਂਦੇ ਹੋ ਤਾਂ ਤੁਹਾਡਾ ਥਾਣਾ ਸਦਰ ਦੇ ਵਿਚ ਗਰਮਜੋਸ਼ੀ ਦੇ ਨਾਲ ਪੁਲਿਸ ਅਧਿਕਾਰੀਆਂ ਵਲੋਂ ਸਵਾਗਤ ਕੀਤਾ ਜਾਵੇਗਾ। ਚੌਥਾ ਪੁਆਇੰਟ ਇਹ ਹੈ ਕਿ ਜੇਕਰ ਤੁਸੀਂ ਈਵ ਟੀਜ਼ਿੰਗ (Eve Teasing) ਕਰਦੇ ਫੜੇ ਤਾਂ ਪੰਜਾਬ ਪੁਲਿਸ ਦੇ ਹੁਨਰਮੰਦ ਸਟਾਫ਼ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਹ ਉਹ ਚਾਰ ਪੁਆਇੰਟਸ ਹਨ ਜੋ ਪੰਜਾਬ ਪੁਲਿਸ ਵਲੋਂ ਜਾਰੀ ਕੀਤੇ ਗਏ ਹਨ ਸਾਲ ਦੇ ਆਖਰੀ ਦਿਨਾਂ ਵਿਚ ਹੋਣ ਵਾਲੀਆਂ ਪਾਰਟੀਆਂ ਦੇ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਲਈ, ਤਾਂ ਜੋ ਕੋਈ ਵੀ ਅਨਹੋਣੀ ਘਟਨਾ ਨਾ ਵਾਪਰ ਸਕੇ ਅਤੇ ਲੋਕ ਖ਼ੁਸ਼ੀ ਭਰੇ ਮਨ ਦੇ ਨਾਲ ਆਖਰੀ ਸਾਲ ਨੂੰ ਅਲਵਿਦਾ ਕਹਿ ਕੇ ਨਵੇਂ ਸਾਲ ਦਾ ਸਵਾਗਤ ਕਰ ਸਕਣ।