3.5 ਕਰੋੜ ਦੀ ਧੋਖਾਧੜੀ ਮਾਮਲੇ ‘ਚ ਲੁਧਿਆਣਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸਾਬਕਾ ਐਮ.ਐਲ.ਏ. ਪ੍ਰੀਤਮ ਸਿੰਘ ਕੋਟਭਾਈ ‘ਤੇ ਮਾਮਲਾ ਦਰਜ ਕੀਤਾ ਹੈ। ਇੰਨਾਂ ਹੀ ਸਾਬਕਾ ਐਮ.ਐਲ.ਏ. ਦੇ ਨਾਲ-ਨਾਲ ਜੀਵਨ ਸਿੰਘ, ਧਰਮਵੀਰ, ਦਲੀਪ ਕੁਮਾਰ, ਸੰਜੇ ਸ਼ਰਮਾ, ਸਾਇਦ ਪਰਵੇਜ਼ ‘ਤੇ ਵੀ ਐਫ.ਆਈ.ਆਰ ਦਰਜ ਕੀਤੀ ਗਈ ਹੈ। ਜਦਕਿ ਲੁਧਿਆਣਾ ਪੁਲਿਸ ਨੇ ਜੀਵਨ ਸਿੰਘ, ਧਰਮਵੀਰ, ਦਲੀਪ ਕੁਮਾਰ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਹ ਕੇਸ ਸ਼ਿੰਦਰ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।
ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਉਸ ਦੇ ਚਾਚਾ ਨਿਰਮਲ ਸਿੰਘ ਭੰਗੂ ਚਿੱਟਫੰਡ ਘਪਲੇ ‘ਚ ਪਹਿਲਾ ਤਿਹਾੜ ਜੇਲ੍ਹ ਅਤੇ ਹੁਣ ਬਠਿੰਡਾ ਜੇਲ੍ਹ ‘ਚ ਬੰਦ ਹਨ। ਉਨ੍ਹਾਂ ਦੀ ਜ਼ਮਾਨਤ ਕਰਾਉਣ ਲਈ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਨੇ ਕਿਹਾ ਕਿ ਉਸ ਦੀ ਸਰਕਾਰ ‘ਚ ਚੰਗੀ ਪਹੁੰਚ ਹੈ। ਉਹ ਉਸ ਨੂੰ ਪੈਸੇ ਦੇ ਦੇਵੇ ਤਾਂ ਉਹ ਜ਼ਮਾਨਤ ਕਰਵਾ ਦੇਵੇਗਾ।
ਦੋਸ਼ੀਆਂ ਨੇ 5 ਕਰੋੜ ਰੁਪਏ ਮੰਗੇ ਸਨ ਪਰ ਦੋਸ਼ੀਆਂ ਨੇ ਪੈਸੇ ਲੈਣ ਤੋਂ ਬਾਅਦ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਸਾਬਕਾ ਵਿਧਾਇਕ ਕੋਟਭਾਈ, ਜੀਵਨ ਸਿੰਘ, ਦਲੀਪ ਕੁਮਾਰ ਤ੍ਰਿਪਾਠੀ, ਸੰਜੇ ਸ਼ਰਮਾ, ਸਈਦ ਪਰਵੇਜ ਰਹਿਮਾਜ, ਧਰਮਵੀਰ ‘ਤੇ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ‘ਚ ਜੀਵਨ ਸਿੰਘ, ਧਰਮਵੀਰ ਸਿੰਘ ਅਤੇ ਦਲੀਪ ਕੁਮਾਰ ਨੂੰ ਫੜ੍ਹ ਲਿਆ ਗਿਆ ਹੈ, ਜਦੋਂ ਕਿ ਫ਼ਰਾਰ ਸਾਬਕਾ ਵਿਧਾਇਕ ਦੀ ਭਾਲ ਜਾਰੀ ਹੈ।