ਸਾਲ ਖ਼ਤਮ ਹੋਣ ਤੋਂ ਪਹਿਲਾਂ ਦੇਸ਼ ਵਾਸੀਆਂ ਲਈ ਵੱਡਾ ਤੋਹਫ਼ਾ, 14 ਰੁਪਏ ਸਸਤਾ ਹੋਵੇਗਾ ਪੈਟਰੋਲ-ਡੀਜ਼ਲ!

ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 14 ਰੁਪਏ ਤੱਕ ਦੀ ਕਮੀ ਆ ਸਕਦੀ ਹੈ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਗਈਆਂ ਹਨ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ (ਬ੍ਰੈਂਟ) ਦੀ ਕੀਮਤ ਜਨਵਰੀ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ‘ਤੇ ਹੈ। ਹੁਣ ਇਹ 81 ਡਾਲਰ ਤੋਂ ਹੇਠਾਂ ਆ ਗਿਆ ਹੈ ਉਥੇ ਹੀ ਦੂਜੇ ਪਾਸੇ ਅਮਰੀਕੀ ਕਰੂਡ 74 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੈ।

ਖਾਸ ਤੌਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਮਹੱਤਵਪੂਰਨ ਗਿਰਾਵਟ ਨਾਲ ਭਾਰਤੀ ਰਿਫਾਇਨਰੀਆਂ ਲਈ ਔਸਤ ਕੱਚੇ ਤੇਲ ਦੀ ਕੀਮਤ (ਇੰਡੀਅਨ ਬਾਸਕਟ) ਘੱਟ ਕੇ 82 ਡਾਲਰ ਪ੍ਰਤੀ ਬੈਰਲ ਤੱਕ ਰਹਿ ਗਈ ਹੈ। ਮਾਰਚ ‘ਚ ਇਹ 112.8 ਡਾਲਰ ਸੀ। ਇਸ ਦੇ ਮੁਤਾਬਕ 8 ਮਹੀਨਿਆਂ ‘ਚ ਰਿਫਾਇਨਿੰਗ ਕੰਪਨੀਆਂ ਲਈ ਕੱਚੇ ਤੇਲ ਦੀ ਕੀਮਤ ‘ਚ 31 ਡਾਲਰ (27 ਫੀਸਦੀ) ਦੀ ਕਮੀ ਆਈ ਹੈ। ਐੱਸ.ਐੱਮ.ਸੀ. ਗਲੋਬਲ ਦੇ ਅਨੁਸਾਰ ਕਰੂਡ ‘ਚ 1 ਡਾਲਰ ਗਿਰਾਵਟ ਆਉਣ ‘ਤੇ ਦੇਸ਼ ਦੀਆਂ ਤੇਲ ਕੰਪਨੀਆਂ ਨੂੰ ਰਿਫਾਇਨਿੰਗ ‘ਤੇ 45 ਪੈਸੇ ਪ੍ਰਤੀ ਲੀਟਰ ਦੀ ਬਚਤ ਹੁੰਦੀ ਹੈ। ਇਸ ਹਿਸਾਬ ਨਾਲ ਪੈਟਰੋਲ-ਡੀਜ਼ਲ ਦੀ ਕੀਮਤ 14 ਰੁਪਏ ਪ੍ਰਤੀ ਲੀਟਰ ਤੱਕ ਘੱਟ ਹੋਣੀ ਚਾਹੀਦੀ ਹੈ। ਹਾਲਾਂਕਿ ਮਾਹਰਾਂ ਦੇ ਅਨੁਸਾਰ ਪੂਰੀ ਕਟੌਤੀ ਇੱਕ ਵਾਰ ‘ਚ ਨਹੀਂ ਹੋਵੇਗੀ।

ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਮੌਜੂਦਾ ਕੀਮਤਾਂ ਦੇ ਹਿਸਾਬ ਨਾਲ ਕੱਚੇ ਤੇਲ ਦੀ ਇੰਡੀਅਨ ਬਾਸਕਟ ਕਰੀਬ 85 ਡਾਲਰ ਪ੍ਰਤੀ ਬੈਰਲ ਹੋਣੀ ਚਾਹੀਦੀ ਸੀ ਪਰ ਇਹ 82 ਡਾਲਰ ਦੇ ਆਲੇ-ਦੁਆਲੇ ਆ ਗਈ ਹੈ। ਇਸ ਕੀਮਤ ‘ਤੇ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਪ੍ਰਤੀ ਬੈਰਲ (159 ਲੀਟਰ) ਰਿਫਾਇਨਿੰਗ ‘ਤੇ ਲਗਭਗ 245 ਰੁਪਏ ਦੀ ਬਚਤ ਹੋਵੇਗੀ।
ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਸਰਕਾਰੀ ਤੇਲ ਕੰਪਨੀਆਂ ਨੂੰ ਪੈਟਰੋਲ ਦੀ ਵਿਕਰੀ ‘ਤੇ ਮੁਨਾਫਾ ਹੋਣ ਲੱਗਾ ਹੈ ਪਰ ਡੀਜ਼ਲ ‘ਤੇ ਅਜੇ ਵੀ 4 ਰੁਪਏ ਪ੍ਰਤੀ ਲੀਟਰ ਦਾ ਘਾਟਾ ਹੋ ਰਿਹਾ ਹੈ। ਉਦੋਂ ਤੋਂ ਹੁਣ ਤੱਕ ਬ੍ਰੈਂਟ ਕਰੂਡ ਲਗਭਗ 10 ਫੀਸਦੀ ਸਸਤਾ ਹੋ ਗਿਆ ਹੈ। ਅਜਿਹੇ ‘ਚ ਕੰਪਨੀਆਂ ਡੀਜ਼ਲ ‘ਤੇ ਵੀ ਮੁਨਾਫੇ ‘ਚ ਆ ਗਈਆਂ ਹਨ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...