ਲੁਧਿਆਣਾ: ਲੁਧਿਆਣਾ ਪੁਲਿਸ ਨੇ ਵੀ ਕਾਰਵਾਈ ਕਰਦੇ ਹੋਏ ਸ਼ਨੀਵਾਰ ਨੂੰ ਯਾਨੀ ਕਿ ਅੱਜ ਇਕ ਫਰਜ਼ੀ ਕਾਲ ਸੈਂਟਰ ‘ਤੇ ਛਾਪੇਮਾਰੀ ਕੀਤੀ। ਇਸ ਦਰਮਿਆਨ ਉਹਨਾਂ ਨੇ ਇੱਥੇ ਚੱਲ ਰਹੇ ਕੰਮ ਦਾ ਪਰਦਾਫਾਸ਼ ਕੀਤਾ ਹੈ ਅਤੇ 13 ਲੋਕਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਉਕਤ ਕਾਲ ਸੈਂਟਰ ‘ਚ ਵਿਦੇਸ਼ੀ ਲੋਕਾਂ ਨੂੰ ਕਾਲ ਕੀਤੀ ਜਾਂਦੀ ਸੀ।
![](http://thepunjabtalks.com/wp-content/uploads/2022/12/Capture-40-1024x570.jpg)
ਇਸ ਦੇ ਨਾਲ ਹੀ ਉਨ੍ਹਾਂ ਦੇ ਅਕਾਊਂਟਾਂ ‘ਤੇ ਫਰਜ਼ੀ ਮੇਲਾਂ ਭੇਜ ਕੇ ਉਨ੍ਹਾਂ ਕੋਲੋਂ ਪੈਸੇ ਠੱਗੇ ਜਾਂਦੇ ਸਨ। ਫਿਲਹਾਲ ਪੁਲਸ ਨੇ ਉਕਤ ਕਾਲ ਸੈਂਟਰ ‘ਚ ਕੰਮ ਕਰਦੇ 13 ਲੋਕਾਂ ਨੂੰ ਰਾਊਂਡ ਅੱਪ ਕੀਤਾ ਹੈ। ਇਸ ਦੇ ਨਾਲ ਹੀ 13 ਕੰਪਿਊਟਰ ਅਤੇ 8 ਮੋਬਾਇਲ ਬਰਾਮਦ ਕੀਤੇ ਗਏ ਹਨ।
![](http://thepunjabtalks.com/wp-content/uploads/2022/12/123-15-1024x532.jpg)
ਪੁਲਿਸ ਵੱਲੋਂ ਟੈਕਨੀਕਲ ਟੀਮਾਂ ਨੂੰ ਬੁਲਾਇਆ ਗਿਆ ਹੈ, ਜੋ ਕਿ ਜਾਂਚ ‘ਚ ਜੁੱਟ ਗਈਆਂ ਹਨ। ਦੱਸਣਯੋਗ ਹੈ ਕਿ ਡੇਢ ਸਾਲ ਪਹਿਲਾਂ ਵੀ ਮਹਾਂਨਗਰ ‘ਚ ਇਕ ਵੱਡੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ, ਜੋ ਲੋਕਾਂ ਨਾਲ ਠੱਗੀ ਕਰਦਾ ਸੀ।