ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ NIA ਦੀ ਰਡਾਰ ‘ਤੇ ਹੁਣ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਗਰੇਵਾਲ ਆ ਚੁੱਕੇ ਹਨ। ਇਥੇ ਦਸਣਯੋਗ ਹੈ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਐੱਨ. ਆਈ. ਏ. (ਕੇਂਦਰੀ ਜਾਂਚ ਏਜੰਸੀ) ਦੀ ਟੀਮ ਪਹੁੰਚੀ ਹੈ। ਕੰਵਰ ਗਰੇਵਾਲ ਤੋਂ ਐੱਨ. ਆਈ. ਏ. ਦੀ ਟੀਮ ਵਲੋਂ ਪੁੱਛਗਿੱਛ ਜਾ ਰਹੀ ਹੈ।
ਤੁਹਾਨੂੰ ਦਸ ਦਈਏ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਪੰਜਾਬੀ ਕਲਾਕਾਰਾਂ ਕੋਲੋਂ ਐੱਨ. ਆਈ. ਏ. ਦੀ ਟੀਮ ਵਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅਫਸਾਨਾ ਖ਼ਾਨ, ਮਨਕੀਰਤ ਔਲਖ, ਬੱਬੂ ਮਾਨ ਤੇ ਦਿਲਪ੍ਰੀਤ ਢਿੱਲੋਂ ਕੋਲੋਂ ਵੀ ਐੱਨ. ਆਈ. ਏ. ਦੀ ਟੀਮ ਵਲੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਹੁਣ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਗਰੇਵਾਲ NIA ਦੀ ਰਡਾਰ ‘ਤੇ ਆ ਚੁੱਕੇ ਹਨ।
ਪੰਜਾਬੀ ਸੰਗੀਤ ਜਗਤ ਤੇ ਗੈਂਗਸਟਰਾਂ ਵਿਚਾਲੇ ਕਨੈਕਸ਼ਨ ਦਾ ਐੱਨ. ਆਈ. ਏ. ਵਲੋਂ ਪਤਾ ਲਗਾਇਆ ਜਾ ਰਿਹਾ ਹੈ। ਪੰਜਾਬੀ ਗੀਤਾਂ ’ਚ ਲੱਗਣ ਵਾਲੇ ਪੈਸੇ ਦੀ ਫੰਡਿੰਗ ਕਿਥੋਂ ਆਉਂਦੀ ਹੈ, ਇਸ ਬਾਰੇ ਐੱਨ. ਆਈ. ਏ. ਵਲੋਂ ਪਤਾ ਲਗਾਇਆ ਜਾ ਰਿਹਾ ਹੈ।