NCB ਨੇ ਵੱਡੀ ਕਾਰਵਾਈ ਕਰਦੇ ਹੋਏ ਲੁਧਿਆਣਾ ਵਿਚ ਸ਼ਰਾਬ ਦੇ 53 ਠੇਕੇ ਅਤੇ 13 ਉਪ ਠੇਕੇ ਸੀਲ ਕਰ ਦਿੱਤੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਐਨ ਸੀ ਬੀ ਦੇ ਡੀ ਡੀ ਜੀ ਗਿਆਨੇਸ਼ਵਰ ਸਿੰਘ ਨੇ ਇਕ ਬਿਆਨ ਵਿਚ ਦੱਸਿਆ ਕਿ ਐਨ ਸੀ ਬੀ ਨੇ ਜਾਂਚ ਦੌਰਾਨ 34.466 ਕਿਲੋ ਹੈਰੋਇਨ, 5.470 ਕਿਲੋ ਮੋਰਫੀਨ, 557 ਗ੍ਰਾਮ ਅਫੀਮ ਅਤੇ 23.645 ਕਿਲੋ ਸ਼ੱਕੀ ਨਸ਼ੀਲਾ ਪਾਊਡਰ ਫੜਿਆ ਹੈ ਤੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਕੌਮਾਂਤਰੀ ਡਰੱਗ ਸਿੰਡੀਕੇਟ ਦੀ ਅਗਵਾਈ ਅਕਸ਼ੇ ਛਾਬੜਾ ਕਰਦਾ ਹੈ ਜਿਸਨੇ ਲੁਧਿਆਣਾ ਵਿਚ ਸ਼ਰਾਬ ਦੇ ਠੇਕਿਆਂ ਵਿਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਅਕਸ਼ੇ ਛਾਬੜਾ ਦਾ ਲੁਧਿਆਦਾ ਵਿਚ 3 ਗਰੁੱਪਾਂ ਵਿਚ ਹਿੱਸਾ ਹੈ।
ਜਿਹਨਾਂ ਵਿਚ ਫੋਰਟਿਸ ਗਰੁੱਪ, ਢੋਲੇਵਾਲ ਗਰੁੱਪ ਅਤੇ ਗਿੱਲ ਚੌਂਕ ਗਰੁੱਪ ਸ਼ਾਮਲ ਹੈ। ਨਸ਼ੇ ਦਾ ਪੈਸਾ ਸ਼ੇਅਰਾਂ ਅਤੇ ਸ਼ਰਾਬ ਦੇ ਠੇਕਿਆਂ ਦੀ ਸਕਿਓਰਿਟੀ ਤੇ ਲਾਇਸੰਸ ਆਦਿ ਵਿਚ ਵੀ ਵਰਤਿਆ ਜਾਂਦਾ ਹੈ, ਇਸ ਲਈ ਸ਼ਰਾਬ ਦੇ 53 ਠੇਕੇ ਅਤੇ 13 ਉਪ ਠੇਕੇ ਸੀਲ ਕੀਤੇ ਗਏ ਹਨ।