‘ਭਾਰਤ ਜੋੜੋ ਯਾਤਰਾ’ ਦਾ ਸਮਾਪਤੀ ਸਮਾਰੋਹ, ਜੰਮੂ-ਕਸ਼ਮੀਰੀਆਂ ਲਈ ਆਖੀ ਵੱਡੀ ਗੱਲ

ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੀ ਸਮਾਪਤੀ ਸੋਮਵਾਰ ਨੂੰ ਪਾਰਟੀ ਦੇ ਪ੍ਰਦੇਸ਼ ਹੈੱਡਕੁਆਰਟਰ ਵਿਚ ਤਿਰੰਗਾ ਲਹਿਰਾਉਣ ਅਤੇ ਫਿਰ ਸ਼ੇਰ-ਏ-ਕਸ਼ਮੀਰ ਸਟੇਡੀਅਮ ਵਿਚ ਰੈਲੀ ਨਾਲ ਹੋਈ। ਪੂਰੀ ਕਾਂਗਰਸ ਅਗਵਾਈ ਤੋਂ ਇਲਾਵਾ ਵਿਰੋਧੀ ਧਿਰ ਦੇ ਕਈ ਨੇਤਾ ਇਸ ‘ਚ ਸ਼ਾਮਲ ਹੋਏ। ਸ਼੍ਰੀਨਗਰ ਵਿਚ ਭਾਰੀ ਬਰਫ਼ਬਾਰੀ ਦਰਮਿਆਨ ਸਮਾਪਤੀ ਪ੍ਰੋਗਰਾਮ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ‘ਚ ਪ੍ਰਸ਼ਾਸਨ ਨੇ ਕਿਹਾ ਕਿ ਜੇਕਰ ਤੁਸੀਂ ਪੈਦਲ ਚਲੋਗੇ ਤਾਂ ਤੁਹਾਡੇ ‘ਤੇ ਗ੍ਰਨੇਡ ਸੁੱਟਿਆ ਜਾਵੇਗਾ। ਮੈਂ ਸੋਚਿਆ ਕਿਉਂ ਨਾ ਮੇਰੇ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਇਕ ਮੌਕਾ ਦੇਵਾਂ, ਤਾਂ ਕਿ ਮੇਰੀ ਸਫੇਦ ਟੀ-ਸ਼ਰਟ ਦਾ ਰੰਗ ਲਾਲ ਕਰ ਸਕੇ ਪਰ ਜੰਮੂ-ਕਸ਼ਮੀਰ ਵਿਚ ਮੈਨੂੰ ਗ੍ਰਨੇਡ ਨਹੀਂ, ਦਿਲ ਖੋਲ੍ਹ ਕੇ ਪਿਆਰ ਮਿਲਿਆ।

ਰਾਹੁਲ ਨੇ ਅੱਗੇ ਕਿਹਾ ਕਿ ਕਾਲਜ ਦੇ ਦਿਨਾਂ ਵਿਚ ਫੁੱਟਬਾਲ ਖੇਡਦੇ ਸਮੇਂ ਮੇਰੇ ਗੋਡੇ ‘ਤੇ ਲੱਗੀ ਸੱਟ ‘ਭਾਰਤ ਜੋੜੋ’ ਯਾਤਰਾ ਦੇ ਚੱਲਦੇ ਸਮੇਂ ਫਿਰ ਉੱਭਰ ਆਈ। ਦਰਦ ਵੱਧ ਗਿਆ, ਯਾਤਰਾ ਮੁਸ਼ਕਲ ਲੱਗਣ ਲੱਗੀ। ਮੈਂ ਸੋਚਿਆ ਕਿ ਮੈਨੂੰ 6-7 ਘੰਟੇ ਹੋਰ ਚੱਲਣਾ ਹੈ ਅਤੇ ਇਹ ਮੁਸ਼ਕਲ ਹੋਵੇਗਾ। ਇਸ ਦੌਰਾਨ ਇਕ ਛੋਟੀ ਜਿਹੀ ਬੱਚੀ ਮੇਰੇ ਕੋਲ ਆਈ ਅਤੇ ਬੋਲੀ ਨੇ ਉਸ ਨੇ ਮੇਰੇ ਲਈ ਕੁਝ ਲਿਖਿਆ ਹੈ। ਉਸ ਨੇ ਲਿਖਿਆ ਕਿ ਮੈਨੂੰ ਦਿੱਸ ਰਿਹਾ ਹਾਂ ਕਿ ਤੁਹਾਡੇ ਗੋਡੇ ‘ਚ ਦਰਦ ਹੋ ਰਹੀ ਹੈ ਕਿਉਂਕਿ ਜਦੋਂ ਤੁਸੀਂ ਉਸ ਪੈਰ ‘ਤੇ ਦਬਾਅ ਪਾਉਂਦੇ ਹੋ, ਤਾਂ ਤੁਹਾਡੇ ਚਿਹਰੇ ‘ਤੇ ਦਿੱਸਦਾ ਹੈ। ਮੈਂ ਤੁਹਾਡੇ ਨਾਲ ਨਹੀਂ ਚੱਲ ਸਕਦੀ ਪਰ ਮੈਂ ਦਿਲ ਨਾਲ ਤੁਹਾਡੇ ਨਾਲ ਚੱਲ ਰਹੀ ਹਾਂ ਕਿਉਂਕਿ ਤੁਸੀਂ ਮੇਰੇ ਭਵਿੱਖ ਲਈ ਚੱਲ ਰਹੇ ਹੋ। ਠੀਕ ਉਸੇ ਪਲ ਮੇਰਾ ਦਰਦ ਗਾਇਬ ਹੋ ਗਿਆ।

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਜਦੋਂ ਮੈਂ ਕੰਨਿਆਕੁਮਾਰੀ ਤੋਂ ਅੱਗੇ ਵਧ ਰਿਹਾ ਸੀ ਤਾਂ ਮੈਨੂੰ ਠੰਡ ਮਹਿਸੂਸ ਹੋ ਰਹੀ ਸੀ। ਮੈਂ ਕੁਝ ਬੱਚਿਆਂ ਨੂੰ ਦੇਖਿਆ, ਉਹ ਗਰੀਬ ਸਨ। ਉਹ ਠੰਡ ਮਹਿਸੂਸ ਕਰ ਰਹੇ ਸਨ, ਉਹ ਕੰਮ ਕਰ ਰਹੇ ਸਨ ਅਤੇ ਉਹ ਕੰਬ ਰਹੇ ਸਨ। ਮੈਂ ਸੋਚਿਆ ਕਿ ਜੇ ਇਨ੍ਹਾਂ ਬੱਚਿਆਂ ਨੂੰ ਠੰਡ ‘ਚ ਸਵੈਟਰ-ਜੈਕਟਾਂ ਨਹੀਂ ਪਹਿਨਣੀਆਂ ਤਾਂ ਮੈਂ ਵੀ ਨਾ ਪਹਿਨਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਨੂੰ ਠੰਡ ਮਹਿਸੂਸ ਹੋਵੇਗੀ ਤਾਂ ਜ਼ਰੂਰ ਸਵੈਟਰ ਪਹਿਨਾਂਗਾ।

ਰਾਹੁਲ ਨੇ ਕਿਹਾ ਕਿ ਜਦੋਂ ਮੈਂ 14 ਸਾਲ ਦਾ ਸੀ। ਸਕੂਲ ਵਿਚ ਪੜ੍ਹਾਈ ਕਰ ਰਿਹਾ ਸੀ। ਮੇਰੀ ਇਕ ਟੀਚਰ ਆਈ। ਉਸ ਨੇ ਕਿਹਾ ਕਿ ਰਾਹੁਲ ਤੈਨੂੰ ਪ੍ਰਿੰਸੀਪਲ ਨੇ ਬੁਲਾਇਆ ਹੈ। ਮੈਂ ਸੋਚਿਆ ਕਿ ਪ੍ਰਿੰਸੀਪਲ ਬੁਲਾ ਰਹੇ ਹਨ, ਮੈਂ ਕੁਝ ਗਲਤ ਕੀਤਾ ਹੈ। ਪ੍ਰਿੰਸੀਪਲ ਨੇ ਕਿਹਾ- ਰਾਹੁਲ ਤੁਹਾਡੇ ਘਰ ਵਿਚੋਂ ਫੋਨ ਆਇਆ ਹੈ। ਇਹ ਸ਼ਬਦ ਸੁਣਦੇ ਹੀ ਮੇਰੇ ਪੈਰ ਕੰਬਣ ਲੱਗੇ ਅਤੇ ਮੈਂ ਸਮਝ ਗਿਆ ਕਿ ਕੁਝ ਗਲਤ ਹੋ ਗਿਆ ਹੈ। ਜਦੋਂ ਫੋਨ ਕੰਨ ‘ਤੇ ਲਾਇਆ ਤਾਂ ਆਵਾਜ਼ ਆਈ ‘ਦਾਦੀ ਨੂੰ ਗੋਲੀ ਮਾਰੀ ਦਿੱਤੀ’। ਫਿਰ ਮੈਂ ਪ੍ਰਿਯੰਕਾ ਨੂੰ ਲੈ ਕੇ ਘਰ ਗਿਆ। ਮਾਂ ਬਿਲਕੁਲ ਬੇਸੁੱਧ ਸੀ, ਬੋਲ ਨਹੀਂ ਰਹੀ ਸੀ।

ਆਪਣੇ ਸੰਖੇਪ ਸੰਬੋਧਨ ‘ਚ ਰਾਹੁਲ ਨੇ 136 ਦਿਨਾਂ ਦੀ ਪੈਦਲ ਯਾਤਰਾ ਦੌਰਾਨ ਭਾਰਤ ਯਾਤਰੀਆਂ ਵਲੋਂ ਦਰਸਾਏ ਗਏ ਪਿਆਰ ਅਤੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਜਤਾਇਆ। ਦੱਸ ਦੇਈਏ ਕਿ ਭਾਰਤ ਜੋੜੋ ਯਾਤਰਾ ਪਿਛਲੇ ਸਾਲ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ। ਇਹ ਯਾਤਰਾ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ 75 ਜ਼ਿਲ੍ਹਿਆਂ ਤੋਂ ਹੋ ਕੇ ਲੰਘੀ ਹੈ। ਕਰੀਬ 4000 ਕਿਲੋਮੀਟਰ ਚੱਲਣ ਮਗਰੋਂ ਰਾਹੁਲ ਨੇ ਕੱਲ ਸ਼੍ਰੀਨਗਰ ਸਥਿਤ ਲਾਲ ਚੌਕ ‘ਤੇ ਤਿਰੰਗਾ ਲਹਿਰਾਇਆ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...