ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਪੰਜਾਬ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਚੇਅਰਪਰਸਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ।
ਇਸ ਨੂੰ ਲੈਕੇ ਪੰਜਾਬ ਦੇ ਸੋਸ਼ਲ ਸਕਿਓਰਿਟੀ ਵੁਮੈਨ ਅਤੇ ਚਾਈਲਡ ਵਿਭਾਗ ਵਲੋਂ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਵਿਧਾਨ ਮੁਤਾਬਕ, ਚੇਅਰਪਰਸਨ ਦਾ ਕਾਰਜਕਾਲ ਸਿਰਫ 3 ਸਾਲ ਤੱਕ ਦਾ ਹੁੰਦਾ ਹੈ ਅਤੇ ਇਸ ਕਾਰਜਕਾਰਲ ਨੂੰ ਵਧਾਇਆ ਨਹੀਂ ਜਾ ਸਕਦਾ। ਹਾਲਾਂਕਿ, ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ 18-9-2020 ਨੂੰ ਮਨੀਸ਼ਾ ਗੁਲਾਟੀ ਦੀ ਟਰਮ ‘ਚ 3 ਸਾਲਾਂ ਦਾ ਵਾਧਾ ਕਰ ਦਿੱਤਾ ਸੀ, ਪਰ ਅੱਜ ਜੋ ਸੋਸ਼ਲ ਸਕਿਓਰਿਟੀ ਵੁਮੈਨ ਅਤੇ ਚਾਈਲਡ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਉਹਨਾਂ ਅਨੁਸਾਰ ਇਸ ਵਾਧੇ ਦੀ ਸਰਕਾਰੀ ਨਿਯਮਾਂ ‘ਚ ਕੋਈ ਵਿਵਸਥਾ ਨਹੀਂ ਸੀ। ਇਸ ਕਾਰਨ ਉਨ੍ਹਾਂ ਨੂੰ ਚੇਅਰਪਰਸਨ ਬਣਾਉਣ ਦੇ ਹੁਕਮ ਵਾਪਸ ਲੈ ਲਏ ਗਏ ਹਨ। ਇਸ ਸਬੰਧੀ ਲਿਖ਼ਤੀ ਆਰਡਰਾ ਦੀ ਕਾਪੀ ਮੀਡੀਆ ਨੂੰ ਪ੍ਰਾਪਤ ਹੋਈ ਹੈ।
ਇਥੇ ਦਸ ਦਈਏ ਕਿ ਮਨੀਸ਼ਾ ਗੁਲਾਟੀ ਨੂੰ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਜੋਂ 19 ਮਾਰਚ 2018 ਨੂੰ ਨਿਯੁਕਤ ਕੀਤਾ ਗਿਆ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ ਅਤੇ ਸਮਾਜਿਕ ਸੁਰੱਖਿਆ ਅਤੇ ਉਸ ਸਮੇਂ ਸੋਸ਼ਲ ਸਕਿਓਰਿਟੀ ਵੁਮੈਨ ਅਤੇ ਚਾਈਲਡ ਵਿਭਾਗ ਦੇ ਮੰਤਰੀ ਰਜ਼ੀਆ ਸੁਲਤਾਨਾ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਸੀ।