ਦੇਸ਼ ਵਿੱਚ ਵਧ ਰਹੀ ਮਹਿੰਗਾਈ ਦਾ ਅਸਰ ਪੰਜਾਬ ਵਿੱਚ ਦੁੱਧ ‘ਤੇ ਵੀ ਪੈਂਦਾ ਹੋਇਆ ਵਿਖਾਈ ਦੇ ਰਿਹਾ ਹੈ। ਮਹਿੰਗਾਈ ਕਾਰਨ ਪੰਜਾਬ ਸਰਕਾਰ ਦੀ ਦੁੱਧ ਉਤਪਾਦਕ ਕੰਪਨੀ ਵੇਰਕਾ (Verka Brand) ਬ੍ਰਾਂਡ ਵੱਲੋਂ ਵੀ ਹੁਣ ਸ਼ਾਮ ਨੂੰ ਦੁੱਧ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਹ ਕੀਮਤਾਂ 4 ਫਰਵਰੀ ਯਾਨੀ ਕੱਲ੍ਹ ਤੋਂ ਲਾਗੂ ਹੋਣਗੀਆਂ। ਇਸਤੋਂ ਪਹਿਲਾਂ ਦਿਨ ਵਿਚ ਦੇਸ਼ ਵਿੱਚ ਦੁੱਧ ਦੇ ਅਮੂਲ ਬ੍ਰਾਂਡ (Amul Milk) ਵੱਲੋਂ ਦੁੱਧ ਦੀਆਂ ‘ਚ 3 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਵੇਰਕਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਫੁੱਲ ਕਰੀਮ ਦੁੱਧ (500 ਮਿ.ਲੀ.) ਦੀ ਕੀਮਤ 29 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿੱਤੀ ਗਈ ਹੈ। ਦੂਜੇ ਪਾਸੇ ਡਬਲ ਟੋਨਡ ਦੁੱਧ (500 ਮਿ.ਲੀ.) ਦੀ ਕੀਮਤ 24 ਰੁਪਏ ਕਰ ਦਿੱਤੀ ਗਈ ਹੈ। ਸਕਿਮਡ (Skimmed) ਦੁੱਧ (500 ਮਿ.ਲੀ.) ਦੀ ਕੀਮਤ ਹੁਣ 22 ਰੁਪਏ ਹੋਵੇਗੀ। ਜਦਕਿ ਗਾਂ ਦੇ ਦੁੱਧ (1.5 ਲੀਟਰ) ਦੀ ਕੀਮਤ 80 ਰੁਪਏ ਹੋਵੇਗੀ। ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਨਵੀਆਂ ਕੀਮਤਾਂ 4 ਫਰਵਰੀ ਤੋਂ ਲਾਗੂ ਹੋਣਗੀਆਂ।