ਪੰਜਾਬ ‘ਚ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਕਈ ਅਹਿਮ ਏਜੰਡਿਆਂ ’ਤੇ ਮੋਹਰ ਲੱਗੀ ਹੈ। ਪ੍ਰੈੱਸ ਕਾਨਫਰੰਸ ‘ਚ ਜਾਣਕਾਰੀ ਦਿੰਦੇ ਹੋਏ ਸੀ.ਐਮ. ਭਗਵੰਤ ਮਾਨ ਨੇ ਕਿਹਾ ਕਿ 14417 ਵੱਖ-ਵੱਖ ਵਿਭਾਗਾ ਦੇ ਮੁਲਾਜ਼ਮਾ ਨੂੰ ਪੱਕਾ ਕੀਤਾ ਜਾਵੇਗਾ। ਉਹਨਾਂ ਜਾਣਕਾਰੀ ਦਿੱਤੀ ਕਿ ਹਾਉਸਿੰਗ ਪਾਲਿਸੀ ਵਿਚ ਕੱਚੇ ਘਰਾਂ ਨੂੰ ਪੱਕਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਫੂਡ ਗ੍ਰੇਨ ਪਾਲਿਸੀ ਤੋਂ ਇਲਾਵਾ ਹੋਰ ਕਈ ਪਾਲਿਸੀਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।
ਉਹਨਾਂ ਜਾਣਕਾਰੀ ਦਿੱਤੀ ਕਿ 3 ਮਾਰਚ ਤੋਂ ਪੰਜਾਬ ਦਾ ਬਜਟ ਸੈਸ਼ਨ ਸ਼ੁਰੂ ਹੋਵੇਗਾ। ਸੀਐੱਮ ਭਗਵੰਤ ਮਾਨ ਨੇ ਦੱਸਿਆ ਕਿ ਪਹਿਲੇ ਦਿਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਭਾਸ਼ਣ ਹੋਵੇਗਾ। ਇਸ ਤੋਂ ਇਲਾਵਾ 6 ਮਾਰਚ ਨੂੰ ਭਾਸ਼ਣ ’ਤੇ ਚਰਚਾ ਹੋਵੇਗਾ ਅਤੇ 10 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ।
ਇਸ ਤੋਂ ਇਲਾਵਾ 11 ਮਾਰਚ ਨੂੰ ਬਜਟ ’ਤੇ ਬਹਿਸ ਕੀਤੀ ਜਾਵੇਗੀ। ਜੀ 10 ਸੰਮੇਲਨ ਦੇ ਚੱਲਦੇ 7 ਅਤੇ 8 ਮਾਰਚ ਨੂੰ ਬ੍ਰੇਕ ਹੋਵੇਗੀ। 22 ਤੋਂ 24 ਮਾਰਚ ਨੂੰ ਵਿਧਾਨ ਸਭਾ ਮੁੜ ਆਪਣਾ ਕੰਮ ਕਰੇਗੀ। ਇਸ ਤੋਂ ਸਾਫ ਹੈ ਕਿ 3 ਮਾਰਚ ਤੋਂ ਲੈ ਕੇ 11 ਮਾਰਚ ਤੱਕ ਬਜਟ ਸੈਸ਼ਨ ਦਾ ਪਹਿਲਾਂ ਪੜਾਅ ’ਤੇ 22 ਤੋਂ 25 ਮਾਰਚ ਤੱਕ ਦੂਜਾ ਪੜਾਅ ਚੱਲੇਗਾ।