ਪਿਛਲੇ ਦਿਨੀ ਅਜਨਾਲਾ ਥਾਣੇ ਬਾਹਰ ਹੋਏ ਘਟਨਾਕ੍ਰਮ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਅੰਮ੍ਰਿਤਪਾਲ ਨੂੰ ਗ੍ਰਿਫ਼ਤਰ ਕਰਨ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਜੋ ਪੰਜਾਬ ਵਿਚ ਮਾਹੌਲ ਬਣਿਆ ਹੋਇਆ ਹੈ ਉਸਨੂੰ ਲੈਕੇ ਹੁਣ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਵੱਡਾ ਫੈਸਲਾ ਲਿਆ ਗਿਆ ਹੈ। ਦਸ ਦਈਓ ਕਿ ਪੰਜਾਬ ‘ਚ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਬਣਾਏ ਗਏ ਸਾਰੇ ਕੇਂਦਰਾਂ ਵਿੱਚ ਹੁਣ ਕੋਈ ਸਤਿਸੰਗ ਨਹੀਂ ਹੋਵੇਗਾ ਤੇ ਨਾ ਹੀ ਕੋਈ ਸੇਵਾ ਹੋਵੇਗੀ। ਇਹ ਹੁਕਮ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਦਿੱਤੇ ਗਏ ਹਨ।
ਪੰਜਾਬ ‘ਚ ਇਸ ਸਮੇਂ ਜੋ ਹਾਲਾਤ ਬਣੇ ਹੋਏ ਹਨ, ਜਿਵੇਂ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਅੰਮ੍ਰਿਤਪਾਲ ਬਾਰੇ ਵੀ ਸਸਪੈਂਸ ਬਰਕਰਾਰ ਹੈ, ਇਸ ਸਭ ਨੂੰ ਲੈ ਕੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਪੰਜਾਬ ਅੰਦਰ ਜਿੰਨੇ ਵੀ ਸਤਿਸੰਗ ਘਰ ਬਣੇ ਹੋਏ ਹਨ, ਉਨ੍ਹਾਂ ‘ਚ ਸਵੇਰੇ ਕੋਈ ਸੇਵਾ ਅਤੇ ਸਤਿਸੰਗ ਨਹੀਂ ਹੋਵੇਗਾ।