ਫਰਾਰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਉਹਨਾਂ ਦੇ ਕੁਝ ਸਾਥੀ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਭੇਜੇ ਸੀ। ਇਸ ਕਾਰਵਾਈ ਤੋਂ ਜਿਥੇ ਐਸ.ਜੀ.ਪੀ.ਸੀ. ਨਿਰਾਸ਼ ਸੀ ਉਥੇ ਹੀ ਹੁਣ ਇਹ ਪੰਜਾਬ ਅਤੇ ਕੇਂਦਰ ਸਰਕਾਰ ਦੇ ਕਦਮ ਦਾ ਖਮਿਆਜ਼ਾ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੂੰ ਭੁਗਤਣਾ ਪੈ ਰਿਹਾ ਹੈ। ਦਸ ਦਈਏ ਕਿ ਸਿੱਖ ਫਾਰ ਜਸਟਿਸ (SFJ) ਨੇ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੂੰ ਧਮਕੀ ਦਿੱਤੀ ਹੈ।
ਜਥੇਬੰਦੀ ਨੇ ਉਨ੍ਹਾਂ ਨੂੰ ਅੰਮ੍ਰਿਤਪਾਲ ਮੁੱਦੇ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਧਮਕੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਲੜਾਈ ਭਾਰਤ ਸਰਕਾਰ ਨਾਲ ਹੈ। ਇਸ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਨਾ ਫਸ ਕੇ ਹਿੰਸਾ ਦਾ ਸ਼ਿਕਾਰ ਹੋਣ ਤੋਂ ਬਚਣ। ਕੁਝ ਪੱਤਰਕਾਰਾਂ ਨੂੰ ਭੇਜੇ ਗਏ ਇੱਕ ਕਥਿਤ ਆਡੀਓ ਕਲਿਪ ਵਿੱਚ ਸਿੱਖਜ਼ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਸਰਮਾ ਨੂੰ ਧਮਕੀ ਦਿੰਦਿਆਂ ਸੁਣਿਆ ਗਿਆ। ਫੋਨ ਕਰਨ ਵਾਲਾ ਇਹ ਦਾਅਵਾ ਕਰਦਾ ਹੈ ਕਿ ਅਸਾਮ ਦੀ ਜੇਲ੍ਹ ਵਿੱਚ ਸਿੱਖਾਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਸ ਨੇ ਸਰਮਾ ਨੂੰ ਉਨ੍ਹਾਂ ਇੱਥੋਂ ਰਿਹਾਅ ਕਰਨ ਲਈ ਕਿਹਾ।
ਧਮਕੀ ‘ਚ ਕਿਹਾ ਗਿਆ ਹੈ, ‘ਅਸਾਮ ‘ਚ ਕੈਦ ਖਾਲਿਸਤਾਨ ਸਮਰਥਕਾਂ ‘ਤੇ ਤਸ਼ੱਦਦ ਕੀਤਾ ਗਿਆ ਹੈ। CM ਸਰਮਾ ਇਸ ਨੂੰ ਧਿਆਨ ਨਾਲ ਸੁਣਨ। ਖਾਲਿਸਤਾਨ ਸਮਰਥਕਾਂ ਦੀ ਲੜਾਈ ਭਾਰਤ ਸਰਕਾਰ ਨਾਲ ਹੈ। ਅਜਿਹਾ ਨਾ ਹੋਵੇ ਕਿ ਸਰਮਾ ਇਸ ਹਿੰਸਾ ਦਾ ਸ਼ਿਕਾਰ ਹੋ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਅਸਾਮ ਸਰਕਾਰ ਪੰਜਾਬ ਤੋਂ ਆਸਾਮ ਲਿਜਾਏ ਗਏ ਅੰਮ੍ਰਿਤਪਾਲ ਦੇ ਸਮਰਥਕਾਂ ‘ਤੇ ਤਸ਼ੱਦਦ ਕਰਨ ਬਾਰੇ ਸੋਚਦੀ ਹੈ ਤਾਂ ਇਸ ਲਈ ਹੇਮੰਤ ਬਿਸਵਾ ਸਰਮਾ ਜ਼ਿੰਮੇਵਾਰ ਹੋਵੇਗਾ। ਕਾਬਿਲੇਗੌਰ ਹੈ ਕਿ ਅੰਮ੍ਰਿਤਪਾਲ ਸਿੰਘ ਅਜੇ ਤੱਕ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਉਸ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।