ਸਿਆਸਤ ਵਿਚ ਦੋ ਕੱਟੜ ਵਿਰੋਧੀ ਇਕ-ਦੂਜੇ ਵੱਲ ਦੋਸਤੀ ਦਾ ਹੱਥ ਵਧਾਉਣਗੇ ਇਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ। ਕਹਿੰਦੇ ਹਨ ਕਿ ਰਾਜਨੀਤੀ ਇਕ ਗਿਰਗਿਟ ਦੇ ਬਦਲਦੇ ਰੰਗ ਵਾਂਗ ਹੈ ਜਿਸ ‘ਚ ਕੋਈ ਵੀ ਸਿਆਸੀ ਆਗੂ ਕਦੋਂ ਵੀ ਕੁਝ ਵੀ ਹੋ ਸਕਦਾ ਹੈ ਅਤੇ ਆਪਣੇ ਰੰਗ ਬਦਲ ਸਕਦਾ ਹੈ। ਅਜਿਹਾ ਹੀ ਕੁਝ ਜਲੰਧਰ ਵਿਖੇ ਸਿਆਸੀ ਇਕੱਠ ਦੌਰਾਨ ਅਜਿਹਾ ਹੋਇਆ ਜਿਸ ਦੀ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ।
ਦੋ ਕੱਟੜ ਵਿਰੋਧੀਆਂ ਨੇ ਇਸ ਇਕੱਠ ਦੌਰਾਨ ਇੱਕ ਦੁਜੇ ਨੂੰ ਜੱਫੀ ਪਾ ਕੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਹਨ। ਦਰਅਸਲ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਇੱਕ ਦੂਜੇ ਨੂੰ ਜੱਫੀ ਪਾਈ।
ਇਸ ਦੌਰਾਨ ਸਿੱਧੂ ਦਾ ਕਹਿਣਾ ਸੀ ਕਿ ਉਹ ਇੱਕ ਦੂਜੇ ਦੇ ਵਿਰੋਧੀ ਤਾਂ ਜ਼ਰੂਰ ਹਨ ਪਰ ਉਨ੍ਹਾਂ ਨੇ ਸਾਰੀਆਂ ਗੱਲਾਂ ਨੂੰ ਕਿਨਾਰੇ ਕਰ ਕੇ ਮਜੀਠੀਆ ਨੂੰ ਜੱਫੀ ਪਾਈ ਹੈ। ਸਿੱਧੂ ਨੇ ਕਿਹਾ ਕਿ ਕਿਸੇ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜਿੰਨਾ ਮਰਜ਼ੀ ਵਿਰੋਧੀ ਹੋਏ ਉਸ ਦੇ ਨਾਲ ਹੱਥ ਮਿਲਾਉਣ ਤੱਕ ਦਾ ਰੱਖਣਾ ਚਾਹੀਦਾ ਹੈ।