ਪੰਜਾਬ ਸਰਕਾਰ ਵਲੋਂ ਨੌਜਵਾਨਾਂ ਦੀ ਸਪੀਕਿੰਗ ਸਕਿਲਜ਼ ਦੇ ਮੱਦੇਨਜ਼ਰ ਇਕ ਵੱਡਾ ਫ਼ੈਸਲਾ ਲਿਆ ਗਿਆ ਹੈ। ਦਰਅਸਲ, ਸਰਕਾਰ ਨੇ ਨੌਜਵਾਨਾਂ ਨੂੰ ਅੰਗ੍ਰੇਜ਼ੀ ਸਿਖਾਉਣ ਅਤੇ ਮਾਹਿਰ ਬਣਾਉਣ ਲਈ ਇਕ MOU ਸਾਇਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇੰਗਲਿਸ਼ ਫਾਰ ਵਰਕ ਪ੍ਰੋਗਰਾਮ ਤਹਿਤ ਉਚੇਰੀ ਸਿੱਖਿਆ ਵਿਭਾਗ ਅਤੇ ਬ੍ਰਿਟਿਸ਼ ਕਾਉਂਸਲ ਦਰਮਿਆਨ ਐਮ.ਓ.ਯੂ ਸਾਇਨ ਹੋਇਆ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਾਂਝੀ ਕੀਤੀ ਹੈ। ਦਸ ਦਈਏ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਅੰਗਰੇਜ਼ੀ ਵਿੱਚ ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨ ਲਈ ਸਮਰੱਥ ਬਣਾਇਆ ਜਾਵੇਗਾ। ਉਚੇਰੀ ਸਿੱਖਿਆ ਵਿਭਾਗ, ਐਮਓਯੂ ਤਹਿਤ ਅੰਗਰੇਜ਼ੀ ਦੀ ਮੁਫ਼ਤ ਸਿਖਲਾਈ ਲਈ ਪਹਿਲੇ ਬੈਚ ਵਿੱਚ 5000 ਵਿਦਿਆਰਥੀਆਂ ਦੀ ਚੋਣ ਕਰੇਗਾ।