ਪੱਛਮੀ ਬੰਗਾਲ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਕ ਜੋੜੇ ਨੇ ਆਪਣੇ ਅੱਠ ਮਹੀਨਿਆਂ ਦੇ ਬੱਚੇ ਨੂੰ IPhone 14 ਖਰੀਦਣ ਲਈ ਵੇਚ ਦਿੱਤਾ ਤਾਂ ਜੋ ਉਹ ਇੰਸਟਾਗ੍ਰਾਮ ਰੀਲਜ਼ ਲਈ ਵੀਡੀਓ ਬਣਾ ਸਕਣ। ਮੀਡੀਆ ਰਿਪੋਰਟਾਂ ਮੁਤਾਬਕ ਜੋੜੇ ਦੀ ਪਛਾਣ ਜੈਦੇਵ ਘੋਸ਼ ਅਤੇ ਸਾਥੀ ਵਜੋਂ ਹੋਈ ਹੈ, ਜੋ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਦੋਵੇਂ ਰੀਲਾਂ ਸ਼ੂਟ ਕਰਨ ਲਈ ਮਹਿੰਗੇ ਫੋਨ ਖਰੀਦਣਾ ਚਾਹੁੰਦੇ ਸਨ। ਜਿਸ ਲਈ ਉਹਨਾਂ ਨੇ ਇੱਕ ਐਪਲ ਫੋਨ ਲਈ ਆਪਣੇ ਬੇਟੇ ਦਾ ਸੌਦਾ ਕਰ ਲਿਆ। ਇਸ ਜੋੜੇ ਦੀ ਇੱਕ ਸੱਤ ਸਾਲ ਦੀ ਬੇਟੀ ਵੀ ਹੈ।
ਪੁਲਿਸ ਨੇ ਉਸੇ ਜ਼ਿਲ੍ਹੇ ਦੇ ਖਰਦਾਹ ਦੀ ਰਹਿਣ ਵਾਲੀ ਪ੍ਰਿਅੰਕਾ ਘੋਸ਼ ਤੋਂ ਬੱਚੇ ਨੂੰ ਰੈਸਕਿਊ ਕੀਤਾ ਹੈ। ਬੱਚੇ ਦੀ ਮਾਂ ਅਤੇ ਪ੍ਰਿਅੰਕਾ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫਿਲਹਾਲ ਪਿਤਾ ਫਰਾਰ ਹੈ। ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਅਖ਼ਬਾਰ ਇੰਡੀਅਨ ਐਕਸਪ੍ਰੈਸ ਨੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਪੁੱਛਗਿੱਛ ਦੌਰਾਨ ਬੱਚੇ ਦੀ ਮਾਂ ਨੇ ਜੁਰਮ ਕਬੂਲ ਕੀਤਾ ਅਤੇ ਕਿਹਾ ਕਿ ਉਹ ਅਤੇ ਉਸਦਾ ਪਤੀ ਯਾਤਰਾਵਾਂ ਕਰਨ ਲਈ ਪੈਸੇ ਦੀ ਵਰਤੋਂ ਕਰਨਾ ਚਾਹੁੰਦੇ ਸਨ ਤਾਂ ਜੋ ਉਹ ਇੰਸਟਾਗ੍ਰਾਮ ਰੀਲਜ਼ ਲਈ Content ਤਿਆਰ ਕਰ ਸਕਣ।
ਅਧਿਕਾਰੀਆਂ ਮੁਤਾਬਕ ਪਿਤਾ ਨੇ ਕਥਿਤ ਤੌਰ ‘ਤੇ ਆਪਣੀ ਧੀ ਨੂੰ ਵੇਚਣ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ। ਇੰਡੀਆ ਟੂਡੇ ਨਾਲ ਗੱਲਬਾਤ ਕਰਦਿਆਂ ਉਸ ਦੇ ਗੁਆਂਢੀ ਨੇ ਦੱਸਿਆ ਕਿ ਬੱਚੇ ਦਾ ਸੌਦਾ 2 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਗੁਆਂਢੀ ਲਕਸ਼ਮੀ ਕੁੰਡੂ ਨੇ ਦੱਸਿਆ, “ਉਹ ਪੈਸਿਆਂ ਨਾਲ ਆਪਣੇ ਹਨੀਮੂਨ ਲਈ ਸਮੁੰਦਰੀ ਬੀਚ ਵਰਗੀਆਂ ਕਈ ਥਾਵਾਂ ‘ਤੇ ਗਏ। ਉਨ੍ਹਾਂ ਨੇ ਇੱਕ ਮੋਬਾਈਲ ਫ਼ੋਨ ਵੀ ਖਰੀਦਿਆ ਸੀ।”