ਮੋਗਾ-ਲੁਧਿਆਣਾ ਮੁੱਖ ਮਾਰਗ ‘ਤੇ ਭਿਆਨਕ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋ ਸਕੂਲੀ ਬੱਸਾਂ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ । ਇਸ ਹਾਦਸੇ ਵਿੱਚ 25 ਤੋਂ 30 ਬੱਚੇ ਜ਼ਖਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ।
ਰਿਪੋਰਟਾਂ ਅਨੁਸਾਰ ਇਹ ਘਟਨਾ ਸਵੇਰੇ 8 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਜਦੋਂ ਇਕ ਬੱਸ ਹਾਈਵੇਅ ਤੋਂ ਸਕੂਲ ਵੱਲ ਮੁੜਨ ਲੱਗੀ ਤਾਂ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਬੱਸ, ਅੱਗੇ ਜਾ ਰਹੀ ਇਕ ਹੋਰ ਸਕੂਲ ਬੱਸ ਨਾਲ ਟਕਰਾ ਗਈ। ਬੱਸਾਂ ਪਲਟ ਗਈਆਂ, ਜਿਸ ਕਾਰਨ ਕਈ ਬੱਚੇ ਜ਼ਖਮੀ ਹੋ ਗਏ ਹਨ। ਬੱਸਾਂ ਵਿਚ ਸਕੂਲ ਦੇ ਅਧਿਆਪਕ ਵੀ ਸਵਾਰ ਸਨ, ਉਹ ਵੀ ਜ਼ਖਮੀ ਹੋਏ ਹਨ। ਲੋਕਾਂ ਨੇ ਟਰੱਕ ਡਰਾਈਵਰ ਨੂੰ ਮੌਕੇ ਉਤੇ ਹੀ ਕਾਬੂ ਕਰ ਲਿਆ। ਪਤਾ ਲੱਗਦਿਆਂ ਹੀ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।