ਮੈਟਾ-ਮਾਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ WhatsApp ਨੇ ਵੀਡੀਓ ਕਾਲਾਂ ਲਈ ਸਕ੍ਰੀਨ ਸ਼ੇਅਰਿੰਗ ਅਤੇ ‘ਲੈਂਡਸਕੇਪ ਮੋਡ’ ਫੀਚਰ ਪੇਸ਼ ਕੀਤਾ ਹੈ। ਮੈਟਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜ਼ੁਕਰਬਰਗ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ‘ਲੈਂਡਸਕੇਪ’ ਇੱਕ ਹਰੀਜੱਟਲ ‘ਮੋਡ’ ਹੈ ਜੋ ਕਿ ਇੱਕ ਵੈਬ ਪੇਜ, ਤਸਵੀਰ, ਦਸਤਾਵੇਜ਼ ਜਾਂ ਸੰਦੇਸ਼ ਵਰਗੀ ਵਿਆਪਕ ਸਕ੍ਰੀਨ ਸਮੱਗਰੀ ਨੂੰ ਪ੍ਰਦਰਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ।
ਜ਼ੁਕਰਬਰਗ ਨੇ ਫੇਸਬੁੱਕ ‘ਤੇ ਲਿਖਿਆ, “ਅਸੀਂ ਵਟਸਐਪ ‘ਤੇ ਵੀਡੀਓ ਕਾਲ ਦੇ ਦੌਰਾਨ ਤੁਹਾਡੀ ਸਕ੍ਰੀਨ ਨੂੰ ਸਾਂਝਾ ਕਰਨ ਦੀ ਸਮਰੱਥਾ ਨੂੰ ਜੋੜ ਰਹੇ ਹਾਂ।” ਸਕ੍ਰੀਨ ਸ਼ੇਅਰਿੰਗ ਵਿਸ਼ੇਸ਼ਤਾ ਉਪਭੋਗਤਾਵਾਂ ਨੂੰ ਕਾਲ ਦੇ ਦੌਰਾਨ ਆਪਣੀ ਸਕ੍ਰੀਨ ਦਾ ‘ਲਾਈਵ’ ਦ੍ਰਿਸ਼ ਸਾਂਝਾ ਕਰਨ ਦੀ ਆਗਿਆ ਦੇਵੇਗੀ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸਹੂਲਤ ‘ਸ਼ੇਅਰ’ ਆਈਕਨ ‘ਤੇ ਕਲਿੱਕ ਕਰਕੇ ਅਤੇ ਕਿਸੇ ਖਾਸ ਐਪਲੀਕੇਸ਼ਨ ਨੂੰ ਸਾਂਝਾ ਕਰਨ ਜਾਂ ਪੂਰੀ ਸਕ੍ਰੀਨ ਨੂੰ ਸਾਂਝਾ ਕਰਨ ਦੇ ਵਿਚਕਾਰ ਚੁਣ ਕੇ ਸ਼ੁਰੂ ਕੀਤੀ ਜਾ ਸਕਦੀ ਹੈ। ਮੈਟਾ ਨੇ ਕਿਹਾ, “ਹੁਣ ਤੁਸੀਂ ਆਪਣੇ ਫ਼ੋਨ ‘ਤੇ ਵਿਆਪਕ ਰੂਪ ਤੋਂ ਦੇਖਣ ਅਤੇ ਸਾਂਝਾ ਕਰਨ ਦੇ ਅਨੁਭਵ ਲਈ ‘ਲੈਂਡਸਕੇਪ ਮੋਡ’ ਵਿੱਚ ਵੀਡੀਓ ਕਾਲਾਂ ਦਾ ਵੀ ਆਨੰਦ ਲੈ ਸਕਦੇ ਹੋ।”