ਏਸ਼ੀਆ ਕੱਪ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਯਾਨੀ ਕਿ 30 ਸਤੰਬਰ ਨੂੰ ਏਸ਼ੀਆ ਕੱਪ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਪਹਿਲੇ ਮੈਚ ਵਿੱਚ ਪਾਕਿਸਤਾਨ ਅਤੇ ਨੇਪਾਲ ਦੀਆਂ ਟੀਮਾਂ ਇੱਕ ਦੂਜੇ ਦਾ ਮੁਕਾਬਲਾ ਕਰਨਗੀਆਂ। ਵਿਸ਼ਵ ਕੱਪ ਨੂੰ ਦੇਖਦੇ ਹੋਏ ਇਹ ਟੂਰਨਾਮੈਂਟ ਸਾਰੀਆਂ ਟੀਮਾਂ ਲਈ ਖਾਸ ਹੋਣ ਵਾਲਾ ਹੈ। ਟੀਮਾਂ ਏਸ਼ੀਆ ਕੱਪ ਖੇਡ ਕੇ ਆਪਣੇ ਖਿਡਾਰੀਆਂ ਦੀਆਂ ਤਿਆਰੀਆਂ ਦੇਖਣਗੀਆਂ। ਦੱਸ ਦੇਈਏ ਕਿ ਵਿਸ਼ਵ ਕੱਪ ਅਕਤੂਬਰ ਵਿੱਚ ਹੋਣਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਏਸ਼ੀਆ ਕੱਪ ਟੀ-20 ਫਾਰਮੈਟ ‘ਚ ਖੇਡਿਆ ਜਾ ਰਿਹਾ ਹੈ।
ਏਸ਼ੀਆ ਕੱਪ 2023 ਵਿੱਚ ਕੁੱਲ 13 ਮੈਚ ਖੇਡੇ ਜਾਣਗੇ। ਪਹਿਲੇ ਪੜਾਅ ਵਿੱਚ ਗਰੁੱਪ ਦੀਆਂ ਟੀਮਾਂ ਇੱਕ ਦੂਜੇ ਨਾਲ ਮੈਚ ਖੇਡਣਗੀਆਂ। ਜਿਸ ਤੋਂ ਬਾਅਦ ਦੋਵਾਂ ਗਰੁੱਪਾਂ ਦੀਆਂ ਚੋਟੀ ਦੀਆਂ 4 ਟੀਮਾਂ ਸੁਪਰ 4 ਪੜਾਅ ਲਈ ਕੁਆਲੀਫਾਈ ਕਰਨਗੀਆਂ। ਸੁਪਰ 4 ਵਿੱਚ ਚੋਟੀ ਦੀਆਂ 4 ਟੀਮਾਂ ਫਿਰ ਇੱਕ ਦੂਜੇ ਨਾਲ ਮੈਚ ਖੇਡਣਗੀਆਂ। ਹਰ ਟੀਮ ਦਾ ਸੁਪਰ 4 ਵਿੱਚ ਦੂਜੀ ਟੀਮ ਨਾਲ ਮੈਚ ਹੋਵੇਗਾ।ਇਸ ਤੋਂ ਬਾਅਦ ਚੋਟੀ ਦੀਆਂ 2 ਟੀਮਾਂ 17 ਸਤੰਬਰ ਨੂੰ ਏਸ਼ੀਆ ਕੱਪ ਦੇ ਫਾਈਨਲ ਵਿੱਚ ਇਕ-ਦੂਜੇ ਦਾ ਮੁਕਾਬਲਾ ਕਰਨਗੀਆਂ।