UPI based ਪੇਮੈਂਟ ਐਪ ‘ਗੂਗਲ ਪੇਅ’ (Google Pay) ਲੋਕਾਂ ਦੇ ਨਿਸ਼ਾਨੇ ’ਤੇ ਆ ਗਿਆ ਹੈ। Google Pay ਜਾਂ GPay ਰਾਹੀਂ ਕੈਸ਼ਬੈਕ ਨਾ ਮਿਲਣ ’ਤੇ ਯੂਜ਼ਰਜ਼ ਨਾਰਾਜ਼ ਚੱਲ ਰਹੇ ਹਨ। ਇਸਨੂੰ ਲੈ ਕੇ ਟਵਿਟਰ ’ਤੇ #GPay ਵੀ ਟ੍ਰੈਂਡ ਕਰ ਰਿਹਾ ਹੈ। ਜਦੋਂ GPay ਨੂੰ ਲਾਂਚ ਕੀਤਾ ਗਿਆ ਸੀ, ਉਦੋਂ ਇਸ ਰਾਹੀਂ ਪੇਮੈਂਟ ਕਰਨ ’ਤੇ ਯੂਜ਼ਰਜ਼ ਨੂੰ ਕੈਸ਼ਬੈਕ ਮਿਲਦੇ ਸਨ। ਸ਼ੁਰੂਆਤੀ ਦੌਰ ’ਚ ਕੰਪਨੀ ਕਈ ਸਕ੍ਰੈਚ ਕਾਰਡ ਯੂਜ਼ਰਜ਼ ਨੂੰ ਦਿੰਦੀ ਸੀ। ਇਸ ਨਾਲ ਯੂਜ਼ਰਜ਼ ਨੂੰ ਫਾਈਨੈਂਸ਼ੀਅਲ ਪ੍ਰੋਫਿਟ ਹੁੰਦਾ ਸੀ। ਹੁਣ ਯੂਜ਼ਰਜ਼ ਨੂੰ ਨਾ ਦੇ ਬਰਾਬਰ ਕੈਸ਼ਬੈਕ ਮਿਲਦੇ ਹਨ। ਕੰਪਨੀ ਦੇ ਇਸ ਰਵੱਈਏ ਤੋਂ ਯੂਜ਼ਰਜ਼ ਨਾਰਾਜ਼ ਚੱਲ ਰਹੇ ਹਨ। ਗੂਗਲ ਪੇਅ ਅਜੇ ਵੀ ਯੂਜ਼ਰਜ਼ ਨੂੰ ਸਕ੍ਰੈਚ ਕਾਰਡ ਦਿੰਦਾ ਹੈ ਪਰ ਇਸ ਨਾਲ ਯੂਜ਼ਰਜ਼ ਨੂੰ ਡਿਸਕਾਊਂਟ ਦਾ ਫਾਇਦਾ ਮਿਲਦਾ ਹੈ। ਯਾਨੀ ਕਿਸੇ ਖਾਸ ਸਾਮਾਨ ਨੂੰ ਖਾਸ ਵੈੱਬਸਾਈਟ ਤੋਂ ਖ਼ਰੀਦਣ ’ਤੇ ਹੀ ਡਿਸਕਾਊਂਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਗੂਗਲ ਪੇਅ ਇਕ ਮੋਬਾਇਲ ਪੇਮੈਂਟ ਸਰਵਿਸ ਹੈ, ਇਸਨੂੰ ਗੂਗਲ ਨੇ ਤਿਆਰ ਕੀਤਾ ਹੈ।
ਟਵਿਟਰ ’ਤੇ ਹੋ ਰਿਹਾ ਟ੍ਰੈਂਡ
ਟਵਿਟਰ ’ਤੇ ਇਕ ਯੂਜ਼ਰ ਨੇ #GPay ਦੇ ਨਾਲ ਟਵੀਟ ਕੀਤਾ ਅਤੇ ਲਿਖਿਆ- ਲੋਕਾਂ ਨੂੰ ਪਾਗਲ ਬਣਾਉਣ ਦਾ ਕੀ ਸ਼ਾਨਦਾਰ ਤਰੀਕਾ ਹੈ, ਲੋਕਾਂ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ।
ਇਕ ਹੋਰ ਟਵਿਟਰ ਯੂਜ਼ਰ ਨੇ ਪੁਰਾਣੇ ਗੂਗਲ ਪੇਅ ਦੇ ਕੈਸ਼ਬੈਕ ਆਫਰਜ਼ ਅਤੇ ਮੌਜੂਦਾ Gpay ਦੇ ਰਿਵਾਰਡਸ ਨੂੰ ਕੰਪੇਅਰ ਕਰਦੇ ਹੋਏ ਸਕਰੀਨਸ਼ਾਟ ਸ਼ੇਅਰ ਕੀਤਾ ਹੈ।
ਇਕ ਟਵਿਟਰ ਯੂਜ਼ਰ ਨੇ ਟਵੀਟਰ ਕਰਦੇ ਹੋਏ ਲਿਖਿਆ ਹੈ ਕਿ Gpay ਸਿਰਫ ਮੋਬਾਇਲ ਸਕਰੀਨ ਨੂੰ ਸਾਫ ਕਰਨ ਲਈ ਸਹੀ ਹੈ।
ਇਕ ਹੋਰ ਟਵਿਟਰ ਯੂਜ਼ਰ ਨੇ ਲਿਖਿਆ ਹੈ ਕਿ ਗੂਗਲ ਪੇਅ ਉਦੋਂ ਅਤੇ ਹੁਣ, ਮੈਨੂੰ ਖੁਸ਼ੀ ਹੈ ਕਿ ਇਹ ਹੈਸ਼ਟੈਗ ਟ੍ਰੈਂਡ ਹੋ ਰਿਹਾ ਹੈ।
ਇੰਨਾ ਹੀ ਨਹੀਂ ਇਕ ਟਵਿਟਰ ਯੂਜ਼ਰ ਨੇ ਤਾਂ ਇਥੋਂ ਤੱਕ ਲਿਖਿਆ ਹੈ ਕਿ Gpay ਯੂਜ਼ਲੈੱਸ ਹੈ।