Famous Reality Show Bigg Boss 16 ਦਾ ਵਿਜੇਤਾ ਕੌਣ ਹੋਵੇਗਾ, ਇਸ ਨੂੰ ਲੈਕੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ। ਬੀਤੀ ਰਾਤ ਹੋਏ Grand Finale ‘ਚ ਦਰਸ਼ਕਾਂ ਨੂੰ Bigg Boss Season 16 ਦਾ ਵਿਜੇਤਾ ਮਿਲ ਗਿਆ ਹੈ। ਮਸ਼ਹੂਰ ਰੈਪਰ MC Stan ਨੇ ਸ਼ੋਅ ਦੇ ਆਖੀਰ ’ਚ Shiv Thakre ਅਤੇ Priyanka Chaudary ਨੂੰ ਪਛਾੜ Bigg Boss ਦੀ ਟ੍ਰਾਫੀ ਆਪਣੇ ਨਾਂ ਕਰ ਲਈ ਹੈ।
ਹਾਲਾਂਕਿ, ਮੰਨਿਆ ਜਾ ਰਿਹਾ ਸੀ ਕਿ ਸ਼ਿਵ ਠਾਕਰੇ ਅਤੇ ਪ੍ਰਿਯੰਕਾ ਚੌਧਰੀ ਵਿਚੋਂ ਕੋਈ ਇਕ Bigg Boss 16 ਦਾ ਵਿਜੇਤਾ ਬਣ ਸਕਦਾ ਹੈ। ਪਰ MC Stan ਨੇ ਇਹਨਾਂ ਦੋਵਾਂ Finalists ਨੂੰ ਪਛਾੜ ਇਹ ਖਿਤਾਬ ਆਪਣੇ ਨਾਂ ਕਰ ਲਿਆ ਹੈ। ਇਨਾਮ ਵਜੋਂ ਰੈਪਰ MC Stan ਨੇ ਨੂੰ 31 ਲੱਖ ਰੁਪਏ ਅਤੇ ਇੱਕ ਲਗਜ਼ਰੀ ਕਾਰ ਮਿਲੀ। ਦੱਸ ਦੇਈਏ ਕਿ ਇਸ ਦੌਰਾਨ ਸ਼ਿਵ ਠਾਕਰੇ ਉਪ ਜੇਤੂ ਰਹੇ। ਪ੍ਰਿਯੰਕਾ 3 Finalists ਦੀ ਦੌੜ ਵਿੱਚੋਂ ਬਾਹਰ ਹੋ ਗਈ ਸੀ। ਐਮਸੀ ਸਟੈਨ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਸਨ। ਦਸਣਯੋਗ ਹੈ ਕਿ ਇਹ ਸੀਜ਼ਨ 4 ਮਹੀਨੇ ਤੱਕ ਚੱਲਿਆ।
ਇਥੇ ਦਸ ਦਈਏ ਕਿ 23 ਸਾਲਾ ਐੱਮ.ਸੀ. ਸਟੈਨ ਦਾ ਅਸਲੀ ਨਾਂ ਅਲਤਾਫ਼ ਸ਼ੇਖ ਹੈ। ਉਸ ਨੂੰ ਬਚਪਨ ਤੋਂ ਹੀ ਰੈਪਰ ਬਣਨ ਦਾ ਸ਼ੌਕ ਸੀ। ਇਹੀ ਕਾਰਨ ਹੈ, ਜੋ ਐੱਮ. ਸੀ. ਸਟੈਨ ਨੇ ਸਿਰਫ 12 ਸਾਲ ਦੀ ਉਮਰ ’ਚ ਹੀ ਕੱਵਾਲੀ ਗਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਲੰਬਾ ਸਮਾਂ ਕੱਵਾਲੀ ਅਤੇ ਗੀਤ ਗਾਏ। ਉਸ ਨੇ ਹੌਲੀ-ਹੌਲੀ ਰੈਪ ਵੱਲ ਰੁਚੀ ਪੈਦਾ ਕੀਤੀ। ਐੱਮ.ਸੀ. ਸਟੈਨ ਨਾ ਸਿਰਫ਼ ਸ਼ਾਨਦਾਰ ਰੈਪਰ ਹੈ ਸਗੋਂ ਇਕ ਮਿਊਜ਼ਿਕ ਕੰਪੋਜ਼ਰ ਅਤੇ ਗੀਤ ਵੀ ਲਿਖਦਾ ਹੈ। ਐੱਮ.ਸੀ. ਸਟੈਨ ਨੂੰ ਅਸਲ ਪਛਾਣ ‘ਵਾਟਾ’ ਗੀਤ ਤੋਂ ਮਿਲੀ ਸੀ। ਉਸ ਦਾ ਇਹ ਗੀਤ ਸਾਲ 2018 ’ਚ ਰਿਲੀਜ਼ ਹੋਇਆ ਸੀ।