‘CM ਦੀ ਯੋਗਸ਼ਾਲਾ’: ਪੰਜਾਬ ਨੂੰ ਤੰਦਰੁਸਤ ਤੇ ਹੱਸਦਾ-ਵੱਸਦਾ ਬਣਾਉਣ ਲਈ ਪੰਜਾਬ ਸਰਕਾਰ ਦਾ ਨਵਾਂ ਉਪਰਾਲਾ

ਲੋਕਾਂ ‘ਚ ਵੱਧ ਰਹੀਆਂ ਬੀਮਾਰੀਆਂ ਵਿਚਾਲੇ ਪੰਜਾਬ ਦੀ ਮਾਨ ਸਰਕਾਰ ਵਲੋਂ ਇਕ ਨਵਾਂ ਉਪਰਾਲਾ ਕੀਤਾ ਗਿਆ ਹੈ। ਪੰਜਾਬ ਨੂੰ ਤੰਦਰੁਸਤ-ਸਿਹਤਮੰਦ ਤੇ ਹੱਸਦਾ ਵੱਸਦਾ ਸੂਬਾ ਬਣਾਉਣ ਲਈ ਹੁਣ ਪੰਜਾਬ ‘ਚ ‘ਸੀ. ਐੱਮ. ਦੀ ਯੋਗਸ਼ਾਲਾ’ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਯੋਗਾ ਦੀ ਮੁਫ਼ਤ ਸਿਖਲਾਈ ਲਈ ਸਿੱਖਿਅਕ ਭੇਜੇ ਜਾਣਗੇ। ਇਸ ਦੀ ਜਾਣਕਾਰੀ ਸੀ.ਐਮ. ਭਗਵੰਤ ਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਲਾਈਵ ਆਕੇ ਸਾਂਝੀ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਯੋਗਾ ਸਾਡੀ ਦੇਸ਼ ਦੀ ਪਰੰਪਰਾ ਤੇ ਵਿਰਾਸਤ ਦਾ ਹਿੱਸਾ ਹੈ, ਜਿਸ ਨੂੰ ਅਸੀਂ ਦਿਨ-ਬ-ਦਿਨ ਭੁੱਲਦੇ ਜਾ ਰਹੇ ਹਾਂ। ਮੈਂ ਵੀ ਸਵੇਰੇ ਯੋਗਾ ਕਰਦਾ ਹਾਂ ਅਤੇ ਇਸ ਦੇ ਕਈ ਲਾਭ ਹਨ ਪਰ ਅੱਜ ਕੱਲ੍ਹ ਸਾਡੀ ਵਿਅਸਤ ਜ਼ਿੰਦਗੀ ‘ਚ ਯੋਗਾ ਗਾਇਬ ਹੋ ਗਿਆ ਹੈ। ਧਿਆਨ ਲਗਾਉਣ ਦੀ ਪਰੰਪਰਾ ਅਤੇ ਯੋਗਾ ਨੂੰ ਪੰਜਾਬ ਸਰਕਾਰ ਮੁੜ ਤੋਂ ਲੋਕ ਲਹਿਰ ਬਣਾਉਣਾ ਚਾਹੁੰਦੇ ਹਾਂ।

ਮੁੱਖ ਮੰਤਰੀ ਮਾਨ ਨੇ ਆਖਿਆ ਕਿ ਯੋਗਾ ਨੂੰ ਮੁੜ ਤੋਂ ਇਕ ਲਹਿਰ ਬਣਾਉਣ ਲਈ ਸੂਬਾ ਸਰਕਾਰ ਸੀ. ਐੱਮ. ਦੀ ਯੋਗਸ਼ਾਲਾ ਸ਼ੁਰੂ ਕਰ ਰਹੀ ਹੈ। ਇਸ ਦੇ ਤਹਿਤ ਪੰਜਾਬ ਦੇ 4 ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਤੇ ਪਟਿਆਲਾ ‘ਚ ਜੇਕਰ ਕੋਈ ਵੀ ਮੁਹੱਲੇ ਦਾ ਪਾਰਕ ਜਾਂ ਕੋਈ ਵੀ ਸਾਂਝੀ ਥਾਂ ‘ਤੇ ਯੋਗਾ ਕਰਨਾ ਜਾਂ ਸਿੱਖਣਾ ਚਾਹੁੰਦੇ ਹਨ , ਉੱਥੇ ਸਰਕਾਰ ਮੁਫ਼ਤ ‘ਚ ਯੋਗਾ ਸਿੱਖਿਅਕ ਭੇਜੇ ਜਾਣਗੇ, ਜੋ ਲੋਕਾਂ ਨੂੰ ਯੋਗਾ ‘ਤੇ ਧਿਆਨ ਲਗਾਉਣਾ ਸਿਖਾਉਂਣਗੇ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...