General Budget 2023 : ਪੈਨ ਕਾਰਡ ਨੂੰ ਦਿੱਤੀ ਗਈ ਨਵੀਂ ਪਛਾਣ, ਨਵੇਂ ਤਰੀਕੇ ਨਾਲ ਕਰ ਸਕਦੇ ਵਰਤੋਂ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ।  ਜਿਸ ‘ਚ ਪੈਨ ਕਾਰਡ ਨੂੰ ਇਕ ਨਵੀਂ ਪਛਾਣ ਦਿੱਤੀ ਗਈ ਹੈ। ਦੱਸ ਦੇਈਏ ਪੈਨ ਕਾਰਡ ਨੂੰ ਪਛਾਣ ਪੱਤਰ ਦੇ ਰੂਪ ਵਜੋਂ ਪੂਰੇ ਦੇਸ਼ ‘ਚ ਮਾਨਤਾ ਦਿੱਤੀ ਗਈ ਹੈ। ਹੁਣ ਅਸੀਂ ਪੈਨ ਕਾਰਡ ਦੀ ਪਛਾਣ ਪੱਤਰ ਦੇ ਰੂਪ ‘ਚ ਵਰਤੋਂ ਕਰ ਸਕਦੇ ਹਾਂ। ਇੰਨਾ ਹੀ ਨਹੀਂ ਜੇਕਰ ਤੁਸੀਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਪੈਨ ਕਾਰਡ ਰਾਹੀਂ, ਇਸ ਦੀ ਸ਼ੁਰੂਆਤ ਕਰ ਸਕਦੇ ਹੋ। ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦਿਆਂ ਦੱਸਿਆ ਕਿ ਸਰਕਾਰੀ ਏਜੰਸੀਆਂ ਦੀ ਸਾਰੀਆਂ ਡਿਜ਼ੀਟਲ ਪ੍ਰਣਾਲੀਆਂ ਲਈ ਪੈਨ ਕਾਰਡ ਦੀ ਵਰਤੋਂ ਸਾਂਝੀ ਪਛਾਣ ਵਜੋਂ ਕੀਤੀ ਜਾਵੇਗੀ। ਸਰਕਾਰ ਦੇ ਇਸ ਕਦਮ ਨਾਲ ਦੇਸ਼ ਨੂੰ ਕਾਰੋਬਾਰ ਨੂੰ ਸੌਖੇ ਤਰੀਕੇ ਨਾਲ ਅੱਗੇ ਵਧਾਉਣ ‘ਚ ਮਦਦ ਮਿਲੇਗੀ। ਦੱਸਣਯੋਗ ਹੈ ਕਿ ਪੈਨ ‘ਚ 10 ਅੰਕਾਂ ਦਾ ‘Alphabetical Number’ ਹੈ, ਜੋ ਆਮਦਨ ਕਰ ਵਿਭਾਗ ਵੱਲੋਂ ਕਿਸੇ ਵਿਅਕਤੀ , ਫਰਮ ਜਾਂ ਇਕਾਈ ਨੂੰ ਅਲਾਟ ਕੀਤਾ ਜਾਂਦਾ ਹੈ। 

ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ ਵੱਲੋਂ ਭਾਰਤ ਦੇ ਹਰ ਵਿਅਕਤੀ ਨੂੰ ਪੈਨ ਕਾਰਡ ਜਾਰੀ ਕਰਦਾ ਹੈ। ਪੈਨ ਦੀ ਮਦਦ ਨਾਲ ਟੈਕਸ ਦਾ ਭੁਗਤਾਨ ਕਰਨ ਵਾਲੇ ਵਿਅਕਤੀ ਦਾ ਪਤਾ ਲੱਗਦਾ ਹੈ। ਅਜਿਹੇ ‘ਚ ਇਨਕਮ ਟੈਕਸ ਰਿਟਰਨ, ਮਿਊਚਲ ਫੰਡ ਲੈਣ ਅਤੇ ਲੋਨ ਲਈ ਅਪਲਾਈ ਕਰਨ ਲਈ ਵੀ ਪੈਨ ਕਾਰਡ ਬਹੁਤ ਜ਼ਰੂਰੀ ਹੈ।  ਪੈਨ ਕਾਰਡ ਨੂੰ ਭਾਰਤੀਆਂ ਲਈ ਇਕ ਪਛਾਣ ਪੱਤਰ ਦੇ ਰੂਪ ਵਜੋਂ ਮੰਨਿਆ ਜਾਂਦਾ ਹੈ। ਕੁਝ ਗਤੀਵਿਧੀਆਂ ਜਿਵੇਂ ਕਿ ਇਨਕਮ ਟੈਕਸ ਰਿਟਰਨ, ਮਿਉਚੁਅਲ ਫੰਡ ਨਿਵੇਸ਼ , ਕਰਜ਼ੇ ਲਈ ਅਰਜ਼ੀ ਦੇਣਾ ਆਦਿ ਲਈ ਪੈਨ ਕਾਰਡ ਹੋਣਾ ਲਾਜ਼ਮੀ ਹੈ। ਹਾਲਾਂਕਿ ਪੈਨ ਕਾਰਡ ਜਾਰੀ ਕਰਨ ਦਾ ਮੁੱਖ ਟੀਚਾ ਟੈਕਸ ਸਬੰਧੀ ਟੀਚਿਆਂ ਨੂੰ ਪੂਰਾ ਕਰਨ ਲਈ ਹਰ ਕਿਸੇ ਦੀ ਵਿੱਤੀ ਜਾਣਕਾਰੀ ਰੱਖਣਾ ਹੈ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...