Gujarat-Himachal Assembly Election Results 2022: ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਗੁਜਰਾਤ ‘ਚ ਵਿਧਾਨ ਸਭਾ ਚੋਣਾਂ ‘ਤੇ ਹੋ ਰਹੀ ਵੋਟਾਂ ਦੀ ਗਿਣਤੀ ‘ਚ ਭਾਜਪਾ ਨੂੰ ਬੰਪਰ ਜਿੱਤ ਮਿਲਦੀ ਨਜ਼ਰ ਆ ਰਹੀ ਹੈ। ਭਾਜਪਾ 1995 ਤੋਂ ਸੂਬੇ ‘ਚ ਕੋਈ ਵਿਧਾਨ ਸਭਾ ਚੋਣਾਂ ਨਹੀਂ ਹਾਰੀ ਹੈ। ਉੱਥੇ ਹੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਸ਼ਾਮ 6 ਵਜੇ ਦਿੱਲੀ ਭਾਜਪਾ ਹੈੱਡ ਕੁਆਰਟਰ ਪਹੁੰਚਣਗੇ ਅਤੇ ਵਰਕਰਾਂ ਨਾਲ ਮੁਲਾਕਾਤ ਕਰਨਗੇ।
ਦੱਸਣਯੋਗ ਹੈ ਕਿ ਗੁਜਰਾਤ ‘ਚ ਜਿੱਥੇ ਭਾਜਪਾ ਜਿੱਤ ਵੱਲ ਵਧ ਰਹੀ ਹੈ ਤਾਂ ਉੱਥੇ ਹੀ ਹਿਮਾਚਲ ਵਿਧਾਨ ਸਭਾ ‘ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੀ.ਐੱਮ. ਮੋਦੀ ਸ਼ਾਮ ਨੂੰ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਨਗੇ ਅਤੇ ਚੋਣਾਂ ‘ਚ ਭਾਜਪਾ ਦੇ ਪ੍ਰਦਰਸ਼ਨ ਅਤੇ ਵਰਕਰਾਂ ਦੀ ਮਿਹਨਤ ‘ਤੇ ਚਰਚਾ ਕਰਨਗੇ।