ਵਿਰੋਧੀ ਗਠਜੋੜ ‘INDIA’ ਦੀ ਤੀਜੀ ਬੈਠਕ 31 ਅਗਸਤ ਅਤੇ 1 ਸਤੰਬਰ ਨੂੰ ਮੁੰਬਈ ‘ਚ ਹੋਣ ਜਾ ਰਹੀ ਹੈ। ਸ਼ਿਵ ਸੈਨਾ (ਯੂਬੀਟੀ) ਮੀਟਿੰਗ ਦੀ ਮੇਜ਼ਬਾਨੀ ਕਰੇਗੀ। ਉਥੇ ਹੀ ਵਿਰੋਧੀ ਗਠਜੋੜ ਦੀ ਇਸ ਮੀਟਿੰਗ ਦੇ ਜਵਾਬ ਵਿੱਚ ਹੁਣ ਐਨਡੀਏ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ। ਦਸਣਯੋਗ ਹੈ ਕਿ ਦੋਵਾਂ ਗਠਜੋੜਾਂ ਦੀ ਇਹ ਬੈਠਕ ਮੁੰਬਈ ਵਿੱਚ ਇੱਕੋ ਤਰੀਕ ਨੂੰ ਹੋਵੇਗੀ।
ਮੁੰਬਈ ਵਿੱਚ I.N.D.I.A ਗਠਜੋੜ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਜਿਸ ਦੇ ਜਵਾਬ ਵਿੱਚ ਐਨਡੀਏ ਨੇ ਵੀ ਆਪਣੀ ਕਮਰ ਕੱਸ ਲਈ ਹੈ। ਦੋਵਾਂ ਗਠਜੋੜਾਂ ਦੀ ਮੀਟਿੰਗ 1 ਸਤੰਬਰ ਨੂੰ ਹੋਣੀ ਹੈ। ਜਿੱਥੇ ਸ਼ਰਦ ਪਵਾਰ ਵਿਰੋਧੀ ਧਿਰ ਨਾਲ ਮੀਟਿੰਗ ਕਰਨਗੇ, ਉਥੇ ਅਜੀਤ ਪਵਾਰ ਭਾਜਪਾ-ਸ਼ਿਵ ਸੈਨਾ ਸ਼ਿੰਦੇ ਧੜੇ ਨਾਲ ਮੀਟਿੰਗ ਕਰਨਗੇ। ਇਸ ਦੇ ਨਾਲ ਹੀ 11 ਮੈਂਬਰੀ ਤਾਲਮੇਲ ਕਮੇਟੀ ਵੀ ਨਾਮਜ਼ਦ ਕੀਤੀ ਜਾ ਸਕਦੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਸੀ, “ਮੁੰਬਈ ਮੀਟਿੰਗ ਵਿੱਚ ਅਸੀਂ ਤੈਅ ਕਰਾਂਗੇ ਕਿ ਉਹ 11 ਮੈਂਬਰ ਕੌਣ ਹੋਣਗੇ? ਕਨਵੀਨਰ ਕੌਣ ਹੋਵੇਗਾ?”
ਵਿਰੋਧੀ ਗਠਜੋੜ ਦੀ ਦੋ ਦਿਨਾ ਬੈਠਕ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਤਾਮਿਲਨਾਡੂ ਦੇ ਸੀਐਮ ਐਮਕੇ ਸਟਾਲਿਨ, ਬਿਹਾਰ ਦੇ ਸੀਐਮ ਨਿਤੀਸ਼ ਕੁਮਾਰ, ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ, ਝਾਰਖੰਡ ਦੇ ਸੀਐਮ ਹੇਮੰਤ ਸੋਰੇਨ, ਪੱਛਮੀ ਬੰਗਾਲ ਦੀ ਸੀਐਮ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਪ੍ਰਮੁੱਖ ਹਨ। ਐਨਸੀਪੀ ਪ੍ਰਧਾਨ ਸ਼ਰਦ ਪਵਾਰ ਵੀ ਇਸ ਵਿਚ ਸ਼ਾਮਲ ਹੋਣਗੇ ਜਿਨ੍ਹਾਂ ਦੀ ਪਾਰਟੀ ਜੂਨ ਵਿੱਚ ਭਤੀਜੇ ਅਜੀਤ ਪਵਾਰ ਦੁਆਰਾ ਬਗਾਵਤ ਤੋਂ ਬਾਅਦ ਟੁੱਟ ਗਈ ਸੀ ਅਤੇ ਉਹ ਮਹਾਰਾਸ਼ਟਰ ਸਰਕਾਰ ਵਿਚ ਸ਼ਾਮਲ ਹੋ ਗਏ ਸੀ।