ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਚੰਡੀਗੜ੍ਹ ਪੁਲਿਸ ਦੇ ਸਾਬਕਾ SSP ਕੁਲਦੀਪ ਸਿੰਘ ਚਹਿਲ ਦੀਆਂ ਮੁਸ਼ਕਿਲਾਂ ਵੱਧਦੀਆਂ ਵਿਖਾਈ ਦੇ ਰਹੀਆਂ ਹਨ। SSP ਕੁਲਦੀਪ ਚਹਿਲ ਖ਼ਿਲਾਫ਼ CBI ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਦਸ ਦਈਏ ਕਿ SSP ਚਹਿਲ ’ਤੇ ਭ੍ਰਿਸ਼ਟਾਚਾਰ ਅਤੇ ਗਲਤ ਵਿਵਹਾਰ ਦੇ ਦੋਸ਼ ਲੱਗੇ ਹਨ ਅਤੇ CBI ਨੇ ਇਹਨਾਂ ਦੋਸ਼ਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। IPS ਚਹਿਲ ਦੀ ਜਾਂਚ ਸਬੰਧੀ ਚੰਡੀਗੜ੍ਹ ਪ੍ਰਸ਼ਾਸਕ ਬੀ. ਐੱਲ. ਪੁਰੋਹਿਤ ਨੇ CBI ਨੂੰ ਪੱਤਰ ਲਿਖਿਆ ਸੀ। ਪ੍ਰਸ਼ਾਸਕ ਦਾ ਪੱਤਰ ਮਿਲਦਿਆਂ ਹੀ CBI ਨੇ ਭ੍ਰਿਸ਼ਟਾਚਾਰ ਅਤੇ ਗਲਤ ਵਿਵਹਾਰ ਦੇ ਦੋਸ਼ ਦੀ ਜਾਂਚ ਲਈ IPS ਚਹਿਲ ਖ਼ਿਲਾਫ਼ ਪ੍ਰੀ-ਲਿਮੀਨਰੀ ਇਨਕੁਆਇਰੀ ਮਾਰਕ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ‘ਚ 3 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ 10 ਮਹੀਨੇ ਪਹਿਲਾਂ ਹੀ ਚਹਿਲ ਨੂੰ ਰਿਪੈਟਰੀਏਟ (ਕੈਡਰ ਵਾਪਸੀ) ਕਰ ਦਿੱਤਾ ਗਿਆ ਸੀ। ਇਸ ਦੇ ਪਿੱਛੇ ਉਨ੍ਹਾਂ ਦੇ ਵਿਵਹਾਰ ਨੂੰ ਕਾਰਨ ਦੱਸਿਆ ਗਿਆ ਸੀ।
ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ 12 ਦਸੰਬਰ ਨੂੰ ਰਿਲੀਵ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ DIG ਰੈਂਕ ਦੇ ਤਹਿਤ 21 ਜਨਵਰੀ ਨੂੰ ਜਲੰਧਰ ਦਾ ਕਮਿਸ਼ਨਰ ਆਫ ਪੁਲਸ ਤਾਇਨਾਤ ਕੀਤਾ ਗਿਆ ਸੀ।