PM ਮੋਦੀ ਵੱਲੋਂ ਪੰਜਾਬ ਨੂੰ ਕੈਂਸਰ ਹਸਪਤਾਲ਼ ਦਾ ਉਦਘਾਟਨ ਕਰਕੇ ਦਿੱਤਾ ਵੱਡਾ ਤੋਹਫ਼ਾ।

ਚੰਡੀਗੜ੍ਹ:

24 ਅਗਸਤ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊ ਚੰਡੀਗੜ੍ਹ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ। ਇਸ ਹਸਪਤਾਲ ਤੋਂ ਪੰਜਾਬ ਨੂੰ ਇਕ ਤਰ੍ਹਾਂ ਦੀ ਜ਼ਿੰਦਗੀ ਮਿਲੀ ਹੈ। ਪੰਜਾਬ ਵਿੱਚ ਮਾਲਵਾ ਹੀ ਨਹੀਂ ਦੋਆਬਾ ਤੇ ਮਾਝਾ ਵੀ ਕੈਂਸਰ ਦੀ ਲਪੇਟ ਵਿੱਚ ਹੈ। ਪਹਿਲਾਂ ਮਾਝਾ ਅਤੇ ਦੁਆਬੇ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਨਾਮਾਤਰ ਸੀ ਜਦੋਂਕਿ ਹੁਣ ਇੱਕ ਲੱਖ ਪਿੱਛੇ 60 ਦੇ ਕਰੀਬ ਮਰੀਜ਼ ਸਾਹਮਣੇ ਆ ਰਹੇ ਹਨ।

ਦੋਆਬੇ ਵਿੱਚ ਇਸ ਦਾ ਮੁੱਖ ਕਾਰਨ ਚਿੱਟੀ ਬੇਈਂ ਹੈ, ਜਿਸ ਦੇ ਆਸ-ਪਾਸ 30 ਪਿੰਡ ਕੈਂਸਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਹੋਰ ਖੇਤਰਾਂ ਵਿੱਚ ਕੀਟਨਾਸ਼ਕਾਂ ਕਾਰਨ ਕੈਂਸਰ ਫੈਲ ਰਿਹਾ ਹੈ। ਮਾਝੇ ਦੇ ਤਰਨਤਾਰਨ ਤੋਂ ਲੈ ਕੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਖੇਤਰਾਂ ਵਿੱਚ ਕੈਂਸਰ ਦੀ ਜੜ੍ਹ ਤੇਜ਼ੀ ਨਾਲ ਫੈਲ ਰਹੀ ਹੈ।
ਜਦਕਿ ਮਾਲਵੇ ਵਿੱਚ ਜਿੱਥੇ ਇੱਕ ਲੱਖ ਪਿੱਛੇ 107 ਮਰੀਜ਼ ਹਨ, ਉੱਥੇ ਦੋਆਬਾ ਅਤੇ ਮਾਝੇ ਵਿੱਚ ਇਹ ਅੰਕੜਾ 60 ਦੇ ਕਰੀਬ ਹੈ। ਯਾਨੀ ਮਾਲਵੇ ਵਿੱਚੋਂ ਅੱਧੇ ਮਰੀਜ਼ ਦੋਆਬੇ ਅਤੇ ਮਾਝੇ ਵਿੱਚ ਪਾਏ ਜਾ ਰਹੇ ਹਨ। ਅੰਮ੍ਰਿਤਸਰ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ ਹੈ ਅਤੇ ਦੋ ਸਾਲ ਪਹਿਲਾਂ ਅੰਮ੍ਰਿਤਸਰ ਵਿੱਚ 954 ਕੇਸ ਸਾਹਮਣੇ ਆਏ ਸਨ। ਦੂਜੇ ਨੰਬਰ ‘ਤੇ ਸੰਗਰੂਰ ‘ਚ 810, ਤੀਜੇ ‘ਤੇ ਲੁਧਿਆਣਾ ‘ਚ 716, ਚੌਥੇ ‘ਤੇ ਪਟਿਆਲਾ ‘ਚ 667 ਅਤੇ 5ਵੇਂ ਨੰਬਰ ‘ਤੇ ਗੁਰਦਾਸਪੁਰ ‘ਚ 525 ਅੰਕ ਹਨ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਜਲੰਧਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਪਹਿਲਾਂ ਕੈਂਸਰ ਮਾਲਵੇ ਵਿੱਚ ਸੀ। ਦੋਆਬੇ ਤੋਂ ਮਰੀਜ਼ ਘੱਟ ਆਉਂਦੇ ਸਨ ਪਰ ਹੁਣ ਕੈਂਸਰ ਦੇ ਕਈ ਮਰੀਜ਼ ਸਾਹਮਣੇ ਆ ਰਹੇ ਹਨ। ਦੋਆਬਾ ਖੇਤਰ ਵੀ ਕੈਂਸਰ ਦੀ ਲਪੇਟ ‘ਚ ਆ ਗਿਆ ਹੈ। ਇਸ ਲਈ ਸਾਰਿਆਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਹੋਣਾ ਜਰੂਰੀ ਹੈ।

ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕੁਝ ਸਮਾਂ ਪਹਿਲਾਂ ਚਿੱਟੀ ਬੇਈ ਦੇ ਆਸ-ਪਾਸ ਦੇ ਇਲਾਕਿਆਂ ਦਾ ਜ਼ਮੀਨੀ ਦੌਰਾ ਕਰਕੇ ਅਤੇ ਅਧਿਐਨ ਕਰਨ ਉਪਰੰਤ ਸਰਕਾਰ ਨੂੰ ਰਿਪੋਰਟ ਸੌਂਪੀ ਸੀ ਕਿ ਬੇਈ ਕੈਂਸਰ ਦਾ ਕਾਰਨ ਹੈ, ਜਿਸ ਦਾ ਪਾਣੀ ਮਾਲਵੇ ਅਤੇ ਰਾਜਸਥਾਨ ਵੱਲ ਜਾ ਰਿਹਾ । ਉਨ੍ਹਾਂ ਪਿੰਡਾਂ ਦੀ ਜਮੀਨਾਂ ਦੀ ਹਕੀਕਤ ਦੱਸਦਿਆਂ ਕਿਹਾ ਕਿ ਕਈ ਪਿੰਡਾਂ ਵਿੱਚ ਨਸਲ ਖ਼ਤਮ ਹੋ ਰਹੀ ਹੈ, ਲੋਕ ਕੈਂਸਰ ਦੀ ਲਪੇਟ ਵਿੱਚ ਆ ਰਹੇ ਹਨ.
ਇਸਦਾ ਜਲਦ ਤੋ ਜਲਦ ਇਲਾਜ਼ ਕਰਨਾ ਬਹੁਤ ਜਰੂਰੀ ਹੈ.

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...