RSS ਦੇ ਸੀਨੀਅਰ ਪ੍ਰਚਾਰਕ ਮਦਨ ਦਾਸ ਦੇਵੀ ਦਾ ਸੋਮਵਾਰ ਸਵੇਰੇ ਬੈਂਗਲੁਰੂ ਵਿੱਚ ਦੇਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਆਰਐਸਐਸ ਨੇ ਇੱਕ ਟਵੀਟ ਵਿੱਚ ਕਿਹਾ, “ਸੀਨੀਅਰ ਆਰਐਸਐਸ ਪ੍ਰਚਾਰਕ ਮਦਨ ਦਾਸ ਦੇਵੀ (81 ਸਾਲ) ਦਾ ਸੋਮਵਾਰ ਸਵੇਰੇ 5 ਵਜੇ ਨੈਸ਼ਨਲ ਹੈਲਥ ਹਸਪਤਾਲ, ਰਾਜਰਾਜੇਸ਼ਵਰੀ ਨਗਰ, ਬੈਂਗਲੁਰੂ ਵਿੱਚ ਦਿਹਾਂਤ ਹੋ ਗਿਆ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਦਨ ਦਾਸ ਦੇਵੀ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਉਹ ਮਦਨ ਦਾਸ ਦੇਵੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਨ। ਉਨ੍ਹਾਂ ਆਪਣਾ ਸਾਰਾ ਜੀਵਨ ਦੇਸ਼ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ। ਮੇਰੀ ਨਾ ਸਿਰਫ਼ ਉਹਨਾਂ ਨਾਲ ਨੇੜਤਾ ਰਹੀ, ਸਗੋਂ ਮੈਨੂੰ ਉਹਨਾਂ ਤੋਂ ਹਮੇਸ਼ਾ ਬਹੁਤ ਕੁਝ ਸਿੱਖਣ ਨੂੰ ਮਿਲਿਆ। ਪ੍ਰਮਾਤਮਾ ਇਸ ਦੁੱਖ ਦੀ ਘੜੀ ਵਿੱਚ ਸਾਰੇ ਵਰਕਰਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਦਸ ਦਈਏ ਕਿ ਮਦਨ ਦਾਸ ਦੇਵੀ ਆਰ.ਐਸ.ਐਸ. ਦੇ ਸੀਨੀਅਰ ਪ੍ਰਚਾਰਕ ਰਹੇ ਹਨ। ਉਹ ਆਰਐਸਐਸ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਰਾਸ਼ਟਰੀ ਸੰਗਠਨ ਮੰਤਰੀ ਵੀ ਰਹਿ ਚੁੱਕੇ ਹਨ।