WhatsApp Users ‘ਤੇ Meta ਦਾ ਵੱਡਾ ਐਕਸ਼ਨ, ਇਹਨਾਂ ਕਾਰਨਾਂ ਕਰਕੇ ਲੱਖਾਂ ਅਕਾਊਂਟਸ ਕੀਤੇ ਬੈਨ

ਵੱਡੀ ਖ਼ਬਰ WhatsApp ਦੇ ਉਪਭੋਗਤਾਵਾਂ ਨਾਲ ਜੁੜੀ ਸਾਹਮਣੇ ਆ ਰਹੀ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਉਪਭੋਗਤਾ ਸੁਰੱਖਿਆ ਮਾਸਿਕ ਰਿਪੋਰਟ ਜਾਰੀ ਕਰਦੇ ਹੋਏ, ਮੈਟਾ ਦੀ ਐਪ WhatsApp ਨੇ ਕਰੀਬ 29 ਲੱਖ 18 ਹਜ਼ਾਰ ਭਾਰਤੀ ਅਕਾਊਂਟ ਬੰਦ ਕਰ ਦਿੱਤੇ ਹਨ। 1 ਜਨਵਰੀ ਤੋਂ 31 ਜਨਵਰੀ ਦੇ ਵਿਚਕਾਰ, ਲਗਭਗ 10,29,000 ਖਾਤੇ ਅਜਿਹੇ ਸਨ ਜੋ ਕੰਪਨੀ ਦੁਆਰਾ ਬਿਨਾਂ ਕਿਸੇ ਰਿਪੋਰਟ ਦੇ ਬੰਦ ਕਰ ਦਿੱਤੇ ਗਏ ਸਨ ਕਿਉਂਕਿ ਉਹ ਭਾਰਤ ਸਰਕਾਰ ਦੁਆਰਾ ਨਿਰਧਾਰਤ ਨਿਯਮਾਂ ਅਤੇ ਵਟਸਐਪ ਦੀ ਨੀਤੀ ਦੀ ਉਲੰਘਣਾ ਕਰ ਰਹੇ ਸੀ।

ਇਥੇ ਦਸ ਦਈਏ ਕਿ ਹਰ ਮਹੀਨੇ WhatsApp ਕਈ ਅਕਾਊਂਟਸ ਦੀ ਰਿਪੋਰਟ ਕਰਦੇ ਹਨ, ਜਿਸ ਤੋਂ ਬਾਅਦ WhatsApp ਉਹਨਾਂ ਦੀ ਸਮੀਖਿਆ ਕਰਦਾ ਹੈ ਅਤੇ ਜੇਕਰ ਉਹ ਖਾਤੇ ਗਲਤ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਸਥਾਈ ਤੌਰ ‘ਤੇ ਬਲੌਕ ਜਾਂ ਬੰਦ ਕਰ ਦਿੰਦਾ ਹੈ।  WhatsApp ਅਜਿਹੇ ਕਦਮ ਚੁੱਕਦਾ ਹੈ ਤਾਂ ਜੋ ਪਲੇਟਫਾਰਮ ਨੂੰ ਉਪਭੋਗਤਾਵਾਂ ਲਈ ਸੁਰੱਖਿਅਤ ਬਣਾਇਆ ਜਾ ਸਕੇ।

ਜ਼ਿਕਰ ਕਰ ਦਈਏ ਕਿ ਪਿਛਲੇ ਸਾਲ ਦਸੰਬਰ ਮਹੀਨੇ ‘ਚ ਵਟਸਐਪ ਨੇ ਦੇਸ਼ ‘ਚ 36 ਲੱਖ ਤੋਂ ਜ਼ਿਆਦਾ ਖਾਤੇ ਬੰਦ ਕਰ ਦਿੱਤੇ ਸਨ। ਜਨਵਰੀ ਵਿੱਚ, ਵਟਸਐਪ ਨੂੰ ਵੱਖ-ਵੱਖ ਖਾਤਿਆਂ ਬਾਰੇ ਲਗਭਗ 1,461 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ 1,337 ਉਪਭੋਗਤਾਵਾਂ ਦੁਆਰਾ ਖਾਤੇ ਨੂੰ ਬੈਨ ਕਰਨ ਦੀ ਅਪੀਲ ਕੀਤੀ ਗਈ ਸੀ, ਜਦੋਂ ਕਿ ਹੋਰਾਂ ‘ਤੇ ਸਹਾਇਤਾ ਅਤੇ ਸੁਰੱਖਿਆ ਨੂੰ ਲੈ ਕੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...