YouTube ਦੇ CEO ਸੂਜ਼ਨ ਵੋਜਿਕੀ (Susan Wojcicki) ਦੀ ਥਾਂ ਨੀਲ ਮੋਹਨ (Neal Mohan) ਨੂੰ ਯੂਟਿਊਬ (YouTube) ਦਾ ਨਵਾਂ ਸੀਈਓ (CEO) ਨਿਯੁਕਤ ਕੀਤਾ ਜਾਵੇਗਾ। ਵੋਜਿਕੀ (Susan Wojcicki) ਗਲੋਬਲ ਔਨਲਾਈਨ ਵੀਡੀਓ-ਸ਼ੇਅਰਿੰਗ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਮੁਖੀ ਵਜੋਂ ਨੌਂ ਸਾਲ ਬਿਤਾਉਣ ਤੋਂ ਬਾਅਦ ਆਪਣੀ ਭੂਮਿਕਾ ਤੋਂ ਅਸਤੀਫਾ ਦੇ ਰਹੀ ਹੈ।
ਇੱਕ ਬਲਾਗ ਪੋਸਟ ਵਿੱਚ, ਵੋਜਿਕੀ ਨੇ ਲਿਖਿਆ ਕਿ ਉਹ “ਪਰਿਵਾਰ, ਸਿਹਤ ਅਤੇ ਨਿੱਜੀ ਪ੍ਰੋਜੈਕਟਾਂ ‘ਤੇ ਧਿਆਨ ਕੇਂਦਰਤ ਕਰੇਗੀ ਜਿਨ੍ਹਾਂ ਬਾਰੇ ਮੈਂ ਭਾਵੁਕ ਹਾਂ”। ਦਸ ਦਈਏ ਕਿ ਵੋਜਿਕੀ ਪਹਿਲਾਂ Google ਵਿੱਚ ਵਿਗਿਆਪਨ ਉਤਪਾਦਾਂ (ad products) ਲਈ ਇੱਕ ਸੀਨੀਅਰ ਉਪ ਪ੍ਰਧਾਨ (senior vice president) ਸੀ ਅਤੇ ਬਾਅਦ ਵਿੱਚ 2014 ਵਿੱਚ YouTube ਦੀ CEO ਬਣ ਗਈ ਸੀ। ਵੋਜਿਕੀ ਨੇ ਕਿਹਾ “ਅੱਜ, ਇੱਥੇ ਲਗਭਗ 25 ਸਾਲਾਂ ਬਾਅਦ, ਮੈਂ YouTube ਦੇ ਮੁਖੀ ਵਜੋਂ ਆਪਣੀ ਭੂਮਿਕਾ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ… ਮੇਰੇ ਲਈ ਸਮਾਂ ਸਹੀ ਹੈ, ਅਤੇ ਮੈਂ ਅਜਿਹਾ ਕਰਨ ਦੇ ਯੋਗ ਮਹਿਸੂਸ ਕਰਦੀ ਹਾਂ ਕਿਉਂਕਿ ਸਾਡੇ ਕੋਲ ਇੱਕ ਸ਼ਾਨਦਾਰ ਲੀਡਰਸ਼ਿਪ ਟੀਮ ਹੈ।
ਆਪਣੀ ਬਦਲੀ ਦੀ ਘੋਸ਼ਣਾ ਕਰਦੇ ਹੋਏ, ਉਹਨਾਂ ਲਿਖਿਆ: “ਜਦੋਂ ਮੈਂ ਨੌਂ ਸਾਲ ਪਹਿਲਾਂ YouTube ਵਿੱਚ ਸ਼ਾਮਲ ਹੋਈ ਸੀ, ਤਾਂ ਮੇਰੀ ਪਹਿਲੀ ਤਰਜ਼ੀਹ ਇੱਕ ਸ਼ਾਨਦਾਰ ਲੀਡਰਸ਼ਿਪ ਟੀਮ ਨੂੰ ਲਿਆਉਣਾ ਸੀ। ਨੀਲ ਮੋਹਨ ਉਹਨਾਂ ਨੇਤਾਵਾਂ ਵਿੱਚੋਂ ਇੱਕ ਸੀ ਅਤੇ ਹੁਣ ਉਹ SVP ਅਤੇ ਯੂਟਿਊਬ ਦੇ ਨਵੇਂ ਮੁਖੀ ਹੋਣਗੇ।”