ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਇੱਕ ਵਾਰ ਫਿਰ ਗਠਜੋੜ ਕਰ ਰਹੇ ਹਨ ਤਾਂ ਪਹਿਲਾਂ ਭਾਜਪਾ ਨਾਲ ਗਠਜੋੜ ਕਿਉਂ ਤੋੜਿਆ ਹੈ? ਇਹ ਸਵਾਲ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਜਿੱਥੋਂ ਤੱਕ ਮੈਨੂੰ ਯਾਦ ਹੈ ਇਹ ਗਠਜੋੜ 3 ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਅਤੇ ਐਮਐਸਪੀ ਦੀ ਮੰਗ ਨੂੰ ਲੈਕੇ ਤੋੜਿਆ ਗਿਆ ਸੀ ਅਤੇ ਇਹਨਾਂ ਕਾਲੇ ਕਾਨੂੰਨਾਂ ਕਰਕੇ ਹੀ ਦਿੱਲੀ ਵਿੱਚ ਕਿਸਾਨਾਂ ਦੁਆਰਾ ਇੱਕ ਵਿਸ਼ਾਲ ਅੰਦੋਲਨ ਕੀਤਾ ਗਿਆ ਸੀ। ਉਹਨਾਂ ਸਵਾਲ ਕੀਤਾ ਕਿ ਹੁਣ ਇਹਨਾਂ ਕਾਨੂੰਨਾਂ ਵਿੱਚ ਕੀ ਬਦਲਿਆ ਹੈ ਜੋ ਸ਼੍ਰੋਮਣੀ ਅਕਾਲੀ ਦਲ, ਭਾਜਪਾ ਵਿੱਚ ਵਾਪਸ ਆਉਣ ਲਈ ਉਤਸੁਕ ਹੈ?
ਉਹਨਾਂ ਪੁੱਛਿਆ ਕਿ- ਕੀ ਸ਼੍ਰੋਮਣੀ ਅਕਾਲੀ ਦਲ ਸੰਘੀ ਜਾਂ ਏਕਤਾ ਵਾਲੇ ਭਾਰਤ ਲਈ ਖੜਾ ਹੈ ਕਿਉਂਕਿ ਭਾਜਪਾ ਜੰਮੂ-ਕਸ਼ਮੀਰ ਨੂੰ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੋੜਨ ਤੋਂ ਬਾਅਦ ਯੂਨੀਫਾਰਮ ਸਿਵਲ ਕੋਡ ਨਾਲ ਅੱਗੇ ਵਧ ਰਹੀ ਹੈ ਤਾਂ ਫਿਰ ਇਹਨਾਂ ਘੱਟ ਗਿਣਤੀਆਂ ਵਿਰੋਧੀ ਮੁੱਦਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੋਵੇਗਾ?
ਖਹਿਰਾ ਨੇ ਕਿਹਾ ਕਿ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਵਿਚਾਰਧਾਰਾ ਨਾਲੋਂ ਆਪਣੀਆਂ ਗਲਤੀਆਂ ਕਾਰਨ ਰਾਜਨੀਤਿਕ ਪੱਧਰ ਦੇ ਨੁਕਸਾਨ ਤੋਂ ਦੁਖੀ ਹੈ ਹੁਣ ਆਪਣਾ ਗੁਆਚਿਆ ਪੱਧਰ ਮੁੜ ਪ੍ਰਾਪਤ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਹਨ! ਇਸ ਲਈ ਜੇਕਰ ਸ਼੍ਰੋਮਣੀ ਅਕਾਲੀ ਦਲ, ਭਾਜਪਾ ਨਾਲ ਦੁਬਾਰਾ ਗਠਜੋੜ ਕਰਦਾ ਹੈ ਤਾਂ ਇਹ ਸਿਰਫ਼ ਚੋਣ ਲਾਭ ਲਈ ਹੋਵੇਗਾ ਨਾ ਕਿ ਪੰਜਾਬ ਦੇ ਸਿੱਖਾਂ ਜਾਂ ਕਿਸਾਨਾਂ ਲਈ