ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕ ਵਾਰ ਫਿਰ ਸ਼ਾਇਰਾਨਾ ਅੰਦਾਜ਼ ਵਿਚ ਵਿਖਾਈ ਦਿੱਤੇ। ਪਰ ਇਸ ਸ਼ਾਇਰੀ ਦੇ ਜ਼ਰੀਏ ਸੀ.ਐਮ. ਮਾਨ ਕੁਝ ਧਿਰਾਂ ‘ਤੇ ਨਿਸ਼ਾਨੇ ਸਾਧੇ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕੀਤਾ, “ ਇਕ ਜ਼ੁਲਮ ਕਰਦੀ ਹੈ ਤੇ ਇੱਕ ਜ਼ੁਲਮ ਨੂੰ ਰੋਕਦੀ ਹੈ… ਤਲਵਾਰ ਤਲਵਾਰ ‘ਚ ਫ਼ਰਕ ਹੁੰਦਾ ਹੈ। ਇਕ ਕੌਂਮ ਤੋਂ ਵਾਰ ਦਿੱਤਾ ਜਾਂਦਾ ਹੈ ਤੇ ਇਕ ਤੋਂ ਕੌਮ ਵਾਰ ਦਿੱਤੀ ਜਾਂਦੀ ਹੈ… ਪਰਿਵਾਰ ਪਰਿਵਾਰ ‘ਚ ਫ਼ਰਕ ਹੁੰਦਾ ਹੈ। ਇੱਕ ਸਹੂਲਤਾਂ ਦਿੰਦੀ ਹੈ ਤੇ ਇੱਕ ਮਾਫ਼ੀਆ ਪਾਲਦੀ ਹੈ… ਸਰਕਾਰ ਸਰਕਾਰ ‘ਚ ਫ਼ਰਕ ਹੁੰਦਾ ਹੈ। ਇੱਕ ਛਪ ਕੇ ਵਿਕਦਾ ਹੈ ਤੇ ਇੱਕ ਵਿਕ ਕੇ ਛਪਦਾ ਹੈ… ਅਖਬਾਰ ਅਖਬਾਰ ‘ਚ ਫ਼ਰਕ ਹੁੰਦਾ। ਨੋਟ: ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ‘ਹਮਦਰਦ’ ਮੇਰੇ ਨਾਲ ਸਹਿਮਤ ਹੋਣਗੇ ਸਿਰਫ਼ ‘ਇੱਕ’ ਨੂੰ ਛੱਡ ਕੇ…।
ਦਸ ਦਈਏ ਕਿ ਸੀ.ਐਮ. ਮਾਨ ਵੱਲੋਂ ਮੀਡੀਆ ਅਤੇ ਸਿਆਸੀ ਘਰਾਣਿਆਂ ‘ਤੇ ਤੰਜ ਕਸਿਆ ਗਿਆ ਹੈ। ਉਨ੍ਹਾਂ ਮੀਡੀਆ ਦੇ ਸਿਆਸੀ ਪਰਿਵਾਰਾਂ ਨਾਲ ਸੰਬੰਧਾਂ ‘ਤੇ ਚੋਟ ਮਾਰੀ ਹੈ ਅਤੇ ਅਧਿਕਾਰਤ ਤੌਰ ‘ਤੇ ਬਿਨਾਂ ਕਿਸੇ ਦਾ ਨਾਮ ਲਏ ਆਪਣਾ ਸੰਦੇਸ਼ ਉਹਨਾਂ ਤੱਕ ਅਤੇ ਪੰਜਾਬੀਆਂ ਤੱਕ ਪਹੁੰਚਾ ਦਿੱਤਾ ਜਿੰਨਾਂ ਤੱਕ ਉਹ ਪਹੁੰਚਾਉਣਾ ਚਾਹੁੰਦੇ ਸਨ।