ਅਚਾਨਕ ਖੇਡਦੇ-ਖੇਡਦੇ ਡੂੰਘੇ ਬੋਰਵੈੱਲ ‘ਚ ਡਿੱਗਿਆ ਛੋਟਾ ਬੱਚਾ, ਬਚਾਅ ਕਾਰਜ ਜਾਰੀ

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਬੈਤੁਲ ਜ਼ਿਲੇ ਦੇ ਇਕ ਪਿੰਡ ‘ਚ ਇਕ ਦੁਖਦ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਮੰਗਲਵਾਰ ਨੂੰ 6 ਸਾਲ ਦਾ ਬੱਚਾ ਖੇਡਦੇ ਹੋਏ 400 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ। ਇਕ ਅਧਿਕਾਰੀ ਮੁਤਾਬਕ ਇਹ ਘਟਨਾ ਸ਼ਾਮ ਕਰੀਬ 5 ਵਜੇ ਮਾਂਡਵੀ ਪਿੰਡ ‘ਚ ਵਾਪਰੀ। ਅੱਠਨੇਰ ਥਾਣਾ ਇੰਚਾਰਜ ਅਨਿਲ ਸੋਨੀ ਨੇ ਦੱਸਿਆ ਕਿ ਤਨਮਯ ਦਿਯਾਵਰ ਨਾਂ ਦਾ 6 ਸਾਲ ਦਾ ਬੱਚਾ ਖੇਤ ‘ਚ ਖੇਡ ਰਿਹਾ ਸੀ, ਇਸ ਦੌਰਾਨ ਉਹ ਬੋਰਵੈੱਲ ‘ਚ ਡਿੱਗ ਗਿਆ। ਬੋਰਵੈੱਲ ਹਾਲ ਹੀ ਵਿੱਚ ਪੁੱਟਿਆ ਗਿਆ ਸੀ।

ਅਧਿਕਾਰੀ ਨੇ ਦੱਸਿਆ ਕਿ ਤਨਮਯ ਨੂੰ ਬਚਾਉਣ ਲਈ ਰੈਸਕਿਊ ਆਪਰੇਸ਼ਨ ਜਾਰੀ ਹੈ ਅਤੇ ਖੇਤ ਦੀ ਖੁਦਾਈ ਲਈ ਮਸ਼ੀਨਾਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਆਕਸੀਜਨ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਬੱਚਾ ਕਰੀਬ 60 ਫੁੱਟ ਡੂੰਘੇ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਖੇਡਦੇ ਹੋਏ ਬੱਚਾ ਬੋਰਵੈੱਲ ‘ਚ ਡਿੱਗ ਗਿਆ ਸੀ। ਇਹ ਬੋਰਵੈੱਲ 400 ਫੁੱਟ ਡੂੰਘਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਐੱਸ.ਡੀ.ਈ.ਆਰ.ਐੱਫ਼ ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਬੱਚੇ ਨੂੰ ਬਚਾਉਣ ਲਈ ਭੋਪਾਲ ਅਤੇ ਹੋਸ਼ੰਗਾਬਾਦ ਤੋਂ ਐੱਸ.ਡੀ.ਈ.ਆਰ.ਐੱਫ਼ ਟੀਮਾਂ ਨੂੰ ਬੁਲਾਇਆ ਗਿਆ ਹੈ। ਬੱਚੇ ਨੂੰ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤਨਮਯ ਦੇ ਬਚਾਅ ਕਾਰਜ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਬੱਚੇ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਬਾਹਰ ਕੱਢਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬੱਚੇ ਦੇ ਬੋਰਵੈੱਲ ’ਚ ਡਿੱਗਣ ਮਗਰੋਂ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਜੁਟ ਗਏ ਹਨ। ਰੈਸਕਿਊ ਟੀਮ ਦੀ ਕੋਸ਼ਿਸ਼ ਹੈ ਕਿ ਬੱਚੇ ਨੂੰ ਛੇਤੀ ਤੋਂ ਛੇਤੀ ਬੋਰਵੈਲ ਤੋਂ ਬਾਹਰ ਕੱਢਿਆ ਜਾਵੇ। ਓਧਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼ਿਆਮੇਂਦਰ ਜਾਇਸਵਾਲ ਨੇ ਕਿਹਾ ਕਿ ਬੱਚੇ ਨੂੰ ਬਚਾਉਣ ’ਚ ਅਜੇ ਸਮਾਂ ਲੱਗ ਸਕਦਾ ਹੈ। ਹਾਲਾਂਕਿ ਬੱਚਾ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ ਸ਼ਾਇਦ ਉਹ ਬੇਹੋਸ਼ ਹੋ ਸਕਦਾ ਹੈ। ਰਾਤ ਢਾਈ ਵਜੇ ਤੋਂ SDRF, ਹੋਮ ਗਾਰਡ, ਪੁਲਸ ਦੀਆਂ ਟੀਮਾਂ ਬੱਚੇ ਨੂੰ ਬਚਾਉਣ ਲਈ ਮੌਕੇ ’ਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੁਤਾਬਕ ਬੱਚਾ 40 ਫੁੱਟ ਦੀ ਦੂਰੀ ’ਤੇ ਹੈ। ਸਾਡੀਆਂ ਟੀਮਾਂ ਕੰਮ ਕਰ ਰਹੀਆਂ ਹਨ। ਰੈਸਕਿਊ ਆਪਰੇਸ਼ਨ ’ਚ ਪੱਥਰ ਆਉਣ ਕਾਰਨ ਬਚਾਅ ਕੰਮ ’ਚ ਦੇਰੀ ਹੋ ਰਹੀ ਹੈ। ਤਨਮਯ ਦੇ ਪਿਤਾ ਸੁਨੀਲ ਸਾਹੂ ਨੇ ਦੱਸਿਆਕਿ ਖੇਤ ’ਚ ਖੇਡਦੇ-ਖੇਡਦੇ ਉਹ ਦੂਜੇ ਖੇਤ ’ਚ ਚਲਾ ਗਿਆ, ਜਿੱਥੇ ਬੋਰਵੈਲ ਖੁੱਲ੍ਹਿਆ ਹੋਇਆ ਸੀ ਅਤੇ ਉਹ ਉਸ ’ਚ ਡਿੱਗ ਗਿਆ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...