ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਤੋਂ ਅਚਾਨਕ ਹਿਮਾਚਲ-ਪ੍ਰਦੇਸ਼ ਵੱਲ ਮੁੜ ਗਈ ਹੈ। ਇਸ ਦਰਮਿਆਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ RSS ਅਤੇ ਭਾਜਪਾ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਭਾਜਪਾ ਦੇਸ਼ ਵਿਚ ਨਫ਼ਰਤ ਫੈਲਾ ਰਹੀ ਹੈ, ਦੇਸ਼ ਵਿਚ ਹਿੰਸਾ-ਡਰ ਫੈਲਾ ਰਹੀ ਹੈ। ਇਸ ਲਈ ਅਸੀ ਇਹ ਯਾਤਰਾ ਸ਼ੁਰੂ ਕੀਤੀ। ਉਹਨਾਂ ਕਿਹਾ ਕਿ ਯਾਤਰਾ ਤੋਂ ਪਹਿਲਾਂ ਅਸੀ ਪਾਰਲੀਮੈਂਟ ‘ਚ ਵੀ ਮੁੱਦੇ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਥੇ ਵੀ ਸਾਨੂੰ ਮੁੱਦੇ ਚੁੱਕਣ ਨਹੀਂ ਦਿੱਤਾ ਗਿਆ। ਨਾਲ ਹੀ ਉਹਨਾਂ ਕਿਹਾ ਕਿ ਅਦਾਲਤ ਜਾਂ ਮੀਡੀਆ ਦੇ ਜ਼ਰੀਏ ਵੀ ਅਸੀਂ ਆਪਣੀ ਗੱਲ ਨਹੀਂ ਰੱਖ ਸਕੇ ਕਿਉਂਕਿ ਹਰ ਚੀਜ਼ ‘ਤੇ ਬੀਜੇਪੀ ਤੇ ਆਰ.ਐਸ.ਐਸ. ਦਾ ਦਬਾਅ ਹੈ। ਇਸ ਲਈ ਅਸੀ ਇਹ ਯਾਤਰਾ ਕੰਨਿਆਕੁਮਾਰੀ ਤੋਂ ਸ਼ੁਰੂ ਕੀਤੀ। ਨਾਲ ਹੀ ਉਹਨਾਂ ਮਹਿੰਗਾਈ ਦੇ ਮੁੱਦੇ ‘ਤੇ ਕਿਹਾ ਕਿ 3-4 ਲੋਕਾਂ ਲਈ ਹਿੰਦੂਸਤਾਨ ਦੀ ਸਰਕਾਰ ਚਲਾਈ ਜਾ ਰਹੀ ਹੈ, ਜੋ ਵੀ ਹੁੰਦਾ ਹੈ ਉਹਨਾਂ ਲੋਕਾਂ ਲਈ ਹੁੰਦਾ ਹੈ, ਆਮ ਲੋਕਾਂ ਲਈ ਕੁਝ ਨਹੀਂ ਕੀਤਾ ਜਾਂਦਾ ਹੈ। ਜੋ ਵੀ ਕੇਂਦਰ ਸਰਕਾਰ ਕਰਦੀ ਹੈ, ਉਹ 2-3 ਅਰਬਪਤੀਆਂ ਨੂੰ ਮਦਦ ਕਰਨ ਲਈ ਕਰਦੀ ਹੈ, ਇਸ ਲਈ ਅਸੀ ਸੋਚਿਆ ਕਿ ਜਨਤਾ ਦੇ ਮੁੱਦੇ ਚੁੱਕੇ ਜਾਣ।
ਇਥੇ ਦਸ ਦਈਏ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚੀ ਹੋਈ ਹੈ ਤੇ ਕੱਲ੍ਹ ਪਠਾਨਕੋਟ ਵਿਚ ਵੱਡੀ ਰੈਲੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਹ ਯਾਤਰਾ ਜੰਮੂ-ਕਸ਼ਮੀਰ ਵੱਲ ਰਵਾਨਾ ਹੋਵੇਗੀ ਪਰ ਹੁਣ ਇਸਦੇ ਵਿਚ ਵੱਡਾ ਬਦਲਾਅ ਕੀਤਾ ਗਿਆ ਹੈ ਅਚਾਨਕ ਅੱਜ ਇਹ ਯਾਤਰਾ ਹਿਮਾਚਲ-ਪ੍ਰਦੇਸ਼ ਵੱਲ ਮੁੜ ਗਈ ਅਤੇ ਇਥੇ ਪੈਦਲ ਮਾਰਚ ਕਰਨ ਤੋਂ ਬਾਅਦ ਸ਼ਾਮ ਨੂੰ ਇਸ ਯਾਤਰਾ ਦਾ ਠਹਿਰਾਵ ਪਠਾਨਕੋਟ ‘ਚ ਹੋਵੇਗਾ ਕਿਉਂਕਿ ਕੱਲ੍ਹ ਸਵੇਰੇ ਪਠਾਨਕੋਟ ਵਿਚ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਹ ਯਾਤਰਾ ਪੰਜਾਬ ਤੋਂ ਵਿਦਾ ਲੈਕੇ ਜੰਮੂ-ਕਸ਼ਮੀਰ ਵੱਲ ਰਵਾਨਾ ਹੋਵੇਗੀ।