ਅਦਭੁੱਤ ਆਤਿਸ਼ਬਾਜ਼ੀ ਨਾਲ ਆਸ੍ਰਟੇਲੀਆ ਤੇ ਨਿਊਜ਼ੀਲੈਂਡ ‘ਚ ਨਵੇਂ ਸਾਲ 2023 ਦਾ ਸੁਆਗਤ

ਨਵੇਂ ਸਾਲ ਦਾ ਸੁਆਗਤ ਆਸ੍ਰਟੇਲੀਆ ਅਤੇ ਨਿਊਂਜ਼ੀਲੈਂਡ ਦੇ ਲੋਕਾਂ ਵਲੋਂ ਕੀਤਾ ਜਾ ਚੁੱਕਾ ਹੈ। ਸ਼ਾਨਦਾਰ ਆਤਿਸ਼ਬਾਜ਼ੀ ਦਰਮਿਆਨ ਲੋਕਾਂ ਦੇ ਵਲੋਂ ਨਵੇਂ ਸਾਲ 2023 ਦਾ ਆਗ਼ਾਜ਼ ਹੋ ਗਿਆ ਹੈ। ਦੁਨੀਆ ‘ਚ ਨਵੇਂ ਸਾਲ 2023 ਦਾ ਸਭ ਤੋਂ ਪਹਿਲਾਂ ਆਗਾਜ਼ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ‘ਚ ਹੋਇਆ। ਨਿਊਜ਼ੀਲੈਂਡ ਨਵੇਂ ਸਾਲ ਨੂੰ ਸੈਲੀਬ੍ਰੇਟ ਕਰਨ ਵਾਲਾ ਦੁਨੀਆ ਦਾ ਪਹਿਲਾ ਪ੍ਰਮੁੱਖ ਸ਼ਹਿਰ ਹੈ। ਇਸ ਦੌਰਾਨ ਆਕਲੈਂਡ ਦੇ ਸਭ ਤੋਂ ਪ੍ਰਸਿੱਧ ਸਕਾਈ ਟਾਵਰ ਨੂੰ ਲਾਈਟਾਂ ਨਾਲ ਸਜਾਇਆ ਗਿਆ। ਆਕਲੈਂਡ ਨਵੇਂ ਸਾਲ ਦੀ ਪੂਰਬਲੀ ਸ਼ਾਮ ਸਮਾਰੋਹ ਦੌਰਾਨ ਸਕਾਈ ਟਾਵਰ ਤੋਂ ਆਤਿਸ਼ਬਾਜ਼ੀ ਵੀ ਕੀਤੀ ਗਈ।

ਨਿਊਜ਼ੀਲੈਂਡ ਦਾ ਆਕਲੈਂਡ ਦੁਨੀਆ ਦੇ ਸਭ ਤੋਂ ਪੂਰਬੀ ਭਾਗ ‘ਚ ਸਥਿਤ ਇਕ ਪ੍ਰਸਿੱਧ ਸ਼ਹਿਰ ਹੈ। ਦਰਅਸਲ, ਨਵਾਂ ਦਿਨ ਦੁਨੀਆ ਦੇ ਪੂਰਬੀ ਹਿੱਸੇ ਤੋਂ ਸ਼ੁਰੂ ਹੁੰਦਾ ਹੈ। ਇਸ ਲਈ ਦਿਨ ਦੀ ਸ਼ੁਰੂਆਤ ਇੱਥੇ ਪਹਿਲਾਂ ਹੁੰਦੀ ਹੈ। ਇੱਥੇ ਪਿਛਲੇ ਸਾਲ 2022 ‘ਚਵੀ ਕੋਰੋਨਾ ਦੇ ਸਮੇਂ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ ਸੀ। 31 ਦਸੰਬਰ ਨੂੰ ਭਾਰਤੀ ਸਮੇਂ ਮੁਤਾਬਕ, ਸ਼ਾਮ ਨੂੰ ਸਾਢੇ ਤਿੰਨ ਵਜੇ ਸਾਮੋਆ, ਟੋਂਗਾ ਅਤੇ ਕਿਰਿਬਾਤੀ ਤੋਂ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ 3:45 ਮਿੰਟ ‘ਤੇ ਨਿਊਜ਼ੀਲੈਂਡ ‘ਚ ਨਵਾਂ ਸਾਲ ਮਨਾਇਆ ਜਾਂਦਾ ਹੈ। ਸ਼ਾਮ ਨੂੰ ਸਾਢੇ ਚਾਰ ਵਜੇ ਨਿਊਜ਼ੀਲੈਂਡ ਦੇ ਕੁਝ ਹੋਰ ਹਿੱਸਿਆਂ ‘ਚ ਸੈਲੀਬ੍ਰੇਸ਼ਨ ਹੁੰਦਾ ਹੈ। ਇਸ ਤੋਂ ਬਾਅਦ 5:30 ਵਜੇ ਰੂਸ ਦੇ ਇਕ ਛੋਟੇ ਸ਼ਹਿਰ ਤੋਂ ਇਲਾਵਾ 7 ਹੋਰ ਥਾਵਾਂ ‘ਤੇ ਨਵੇਂ ਸਾਲ ਦਾ ਸਵਾਗਤ ਹੁੰਦਾ ਹੈ।

ਦਰਅਸਲ, ਨਿਊਜ਼ੀਲੈਂਡ ਦੇ ਆਕਲੈਂਡ ‘ਚ ਮੌਜੂਦ ਸਕਾਈ ਟਾਵਰ ਸ਼ਹਿਰ ਦੀਆਂ ਸਭ ਤੋਂ ਮਸ਼ਹੂਰ ਇਮਾਰਤਾਂ ‘ਚੋਂ ਇਕ ਹੈ। ਹਜ਼ਾਰਾਂ ਦੀ ਗਿਣਤੀ ‘ਚ ਲੋਕ ਨਵੇਂ ਸਾਲ ਦੇ ਜਸ਼ਨ ਨੂੰ ਦੇਖਣ ਲਈ ਸਕਾਈ ਟਾਵਰ ਦੇ ਆਲੇ-ਦੁਆਲੇ ਮੌਜੂਦ ਰਹੇ। ਨਵੇਂ ਸਾਲ 2023 ਨੂੰ ਲੈ ਕੇ ਟਾਵਰ ਨੂੰ ਨੀਲੇ ਰੰਗ ਅਤੇ ਬੈਂਗਨੀ ਰੰਗ ਦੀਆਂ ਲਾਈਟਾਂ ਨਾਲ ਸਜਾਇਆ ਗਿਆਅਤੇ ਟਾਈਮ ਕਲਾਕ ਸ਼ੋਅ ਕੀਤਾ ਜਾ ਰਿਹਾ ਸੀ। ਇਹ ਥਾਂ ਸਮੁੰਦਰ ਤਲ ਤੋਂ 193 ਮੀਟਰ ਉੱਚਾ ਹੈ।

ਉਥੇ ਹੀ ਜੇਕਰ ਗੱਲ ਆਸਟ੍ਰੇਲੀਆ ਦੀ ਕੀਤੀ ਜਾਵੇ ਤਾਂ ਸ਼ਾਨਦਾਰ ਆਤਿਸ਼ਬਾਜ਼ੀ ਦਰਮਿਆਨ ਆਸਟ੍ਰੇਲੀਆ ਲੋਕਾਂ ਦੇ ਵਲੋਂ ਨਵੇਂ ਸਾਲ 2023 ਦਾ ਸੁਆਗਤ ਕੀਤਾ ਗਿਆ ਹੈ। ਕੋਵਿਡ ਦੀਆਂ ਰੁਕਾਵਟਾਂ ਤੋਂ ਦੋ ਸਾਲਾਂ ਬਾਅਦ ਆਸਟ੍ਰੇਲੀਆ ਪਹਿਲਾ ਪਾਬੰਦੀਆਂ ਤੋਂ ਮੁਕਤ ਨਵੇਂ ਸਾਲ ਦਾ ਜਸ਼ਨ ਮਨਾ ਰਿਹਾ ਹੈ। ਸਿਡਨੀ ਦੇ ਹਾਰਬਰ ਬ੍ਰਿਜ ਦੇ ਸਾਹਮਣੇ ਇਕ ਮਿਲੀਅਨ ਤੋਂ ਵੱਧ ਸੈਲਾਨੀਆਂ ਨੇ ਮਨਮੋਹਕ ਆਤਿਸ਼ਬਾਜ਼ੀ ਦਾ ਆਨੰਦ ਮਾਣਿਆ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...