ਭਗੌੜਾ ਕਰਾਰ ਦਿੱਤੇ ਗਏ ‘ਵਾਰਿਸ ਪੰਜਾਬ ਦੇ’ ਜਥੇਬੰਧੀ ਦੇ ਮੁਖੀ ਅੰਮ੍ਰਿਤਪਾਲ ਸਿੰਗ ਦੇ ਪਿੱਛੇ ਪੁਲਿਸ ਹੱਥ-ਧੋ ਕੇ ਪੈ ਗਈ ਹੈ। ਹੁਣ ਉਹਨਾਂ ਦੀਆਂ ਮੁਸ਼ਕਿਲਾਂ ਉਦੋਂ ਹੋਰ ਵੱਧਦੀਆਂ ਵਿਖਾਈ ਦਿੱਤੀਆਂ ਜਦੋਂ ਜਲੰਧਰ ਵਿੱਚ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ। ਅੰਮ੍ਰਿਤਪਾਲ ਸਿੰਘ ਨੇ ਜਲੰਧਰ ਦੇ ਪਿੰਡ ਸ਼ੇਖੁਪੂਰਾ ਦੇ ਗੁਰਦੁਆਰੇ ਵਿੱਚ ਦਾਖਲ ਹੋ ਕੇ ਪਿਸਤੌਲ ਦੀ ਨੋਕ ਉਤੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਪਤਨੀ ਅਤੇ ਬੇਟੇ ਨੂੰ ਬੰਧੀ ਬਣਾਇਆ ਸੀ। ਇਥੇ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤਪਾਲ ਤੇ ਸਾਥੀਆਂ ਨੇ ਆਪਣੇ ਕਪੜੇ ਵੀ ਬਦਲੇ ਸਨ।
ਅੰਮ੍ਰਿਤਪਾਲ ਸਿੰਘ ਤੇ ਸਾਥੀ ਗ੍ਰੰਥੀ ਸਿੰਘ ਦੇ ਪੁੱਤਰ ਦੀ ਪਲੇਟਿਨਾ ਬਾਈਕ ਤੇ ਹੋਰ ਸਮਾਨ ਵੀ ਖੋਹਿਆ ਤੇ ਸਤਲੁਜ ਦਰਿਆ ਪਾਰ ਕਰਨ ਲਈ ਧਮਕਾਇਆ। ਅੰਮ੍ਰਿਤਪਾਲ ਸਿੰਘ ਤੇ ਸਾਥੀ ਨੂੰ ਗ੍ਰੰਥੀ ਦੇ ਮੁੰਡੇ ਨੇ ਸਤਲੁਜ ਦਰਿਆ ਪਾਰ ਕਰਵਾਇਆ। ਪੁਲਿਸ ਨੇ ਜਲੰਧਰ ਦੇ ਬਿਲਗਾ ਥਾਣੇ ਵਿੱਚ ਅੰਮ੍ਰਿਤਪਾਲ ਤੇ ਸਾਥੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਐਫਆਈਆਰ ਨੰਬਰ 37, ਧਾਰਾ 382,386, 342, 506 ਆਰਮਜ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ।