ਖਾਲਿਸਤਾਨੀ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਤੋਂ ਬਾਅਦ ਉਸਦੀਆਂ ਕਈ ਸੀਸੀਟੀਵੀ ਫੁਟੇਜ ਅਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਹਾਲ ਹੀ ਵਿਚ ਅੰਮ੍ਰਿਤਪਾਲ ਸਿੰਘ ਦੀ ਆਪਣੇ ਸਾਥੀ ਪਪਲਪ੍ਰੀਤ ਸਿੰਘ ਨਾਲ ਸੈਲਫ਼ੀ ਲੈਂਦਿਆਂ ਦੀ ਤਸਵੀਰ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਹੁਣ ਇਕ ਤਸਵੀਰ ਵਾਇਰਲ ਹੋ ਰਹੀ ਹੈ।
ਦਰਅਸਲ ਪਿਛਲੇ ਦਿਨੀ ਅੰਮ੍ਰਿਤਪਾਲ ਸਿੰਘ ਦੀ ਸਾਥੀ ਪੱਪਲਪ੍ਰੀਤ ਸਿੰਘ ਨਾਲ ਜੁਗਾੜੂ ਰੇਹੜੇ ਦੀ ਫੋਟੋ ਵਾਇਰਲ ਹੋਈ ਸੀ। ਹੁਣ ਦੋਵਾਂ ਦੀ ਜੁਗਾੜੂ ਰੇਹੜੇ ਉਤੇ ਇਕ ਹੋਰ ਨਵੀਂ ਤਸਵੀਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 18 ਮਾਰਚ ਦੀ ਅੰਮ੍ਰਿਤਪਾਲ ਦੀ ਤਸਵੀਰ ਹੈ ,ਜਦੋਂ ਅੰਮ੍ਰਿਤਪਾਲ ਸਿੰਘ ਪੁਲਿਸ ਤੋਂ ਬਚਣ ਲਈ ਭੱਜ ਰਿਹਾ ਸੀ। ਅੰਮ੍ਰਿਤਪਾਲ ਜੁਗਾੜੂ ਰੇਹੜੇ ਵਿੱਚ ਬੈਠ ਕੇ ਪੰਕਚਰ ਦੀ ਦੁਕਾਨ ’ਤੇ ਪਹੁੰਚਿਆ ਸੀ।
ਕਾਬਲੇਗੌਰ ਹੈ ਕਿ ਅੱਜ ਅੰਮ੍ਰਿਤਪਾਲ ਸਿੰਘ ਦੀ ਨਵੀਂ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ ਵਿੱਚ ਅੰਮ੍ਰਿਤਪਾਲ ਦੇ ਨਾਲ ਉਸ ਦਾ ਸਾਥੀ ਪੱਪਲਪ੍ਰੀਤ ਸਿੰਘ ਨਜ਼ਰ ਆ ਰਿਹਾ ਹੈ। ਦੋਵਾਂ ਨੇ ਹੱਥਾਂ ‘ਚ ਐਨਰਜੀ ਡਰਿੰਕ ਦੀ ਬੋਤਲ ਫੜੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਅੰਮ੍ਰਿਤਪਾਲ ਦੀ ਉਸ ਸਮੇਂ ਦੀ ਤਾਜ਼ਾ ਤਸਵੀਰ ਹੈ ਜਦੋਂ ਉਸ ਖਿਲਾਫ ਪੁਲਸ ਦਾ ਸਰਚ ਆਪਰੇਸ਼ਨ ਚੱਲ ਰਿਹਾ ਹੈ। ਹਾਲਾਂਕਿ ਇਸ ਬਾਰੇ ਪੰਜਾਬ ਪੁਲਿਸ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੂਜੇ ਪਾਸੇ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਅੰਮ੍ਰਿਤਪਾਲ ਸਿੰਘ ਨੇਪਾਲ ਭੱਜ ਗਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਭਾਰਤ ਤੋਂ ਪੱਤਰ ਲਿਖਿਆ ਗਿਆ ਹੈ।
ਦੱਸ ਦਈਏ ਕਿ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਪੱਪਨਪ੍ਰੀਤ ਸਿੰਘ, ਜੁਗਾੜ ਰੇਹੜੀ ਜਿਸ ‘ਤੇ ਉਹ ਆਪਣਾ ਸਾਈਕਲ ਰੱਖ ਕੇ ਭੱਜ ਗਏ, ਦੇ ਮਾਲਕ ਲਖਵੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਜਦੋਂ ਉਹ ਆਪਣੇ ਪਿੰਡ ਉਦੋਵਾਲ ਤੋਂ ਬਾਹਰ ਨਿਕਲਿਆ ਤਾਂ ਅੱਗੇ ਸੜਕ ‘ਤੇ ਦੋ ਨੌਜਵਾਨ ਖੜ੍ਹੇ ਸਨ। ਉਨ੍ਹਾਂ ਦੱਸਿਆ ਕਿ ਉਸ ਦਾ ਸਾਈਕਲ ਪੰਕਚਰ ਹੋ ਗਿਆ। ਅਜਿਹੇ ‘ਚ ਉਸ ਨੂੰ ਪੰਕਚਰ ਦੀ ਦੁਕਾਨ ‘ਤੇ ਲੈ ਜਾਓ।
ਇਸ ਤੋਂ ਬਾਅਦ ਜੁਗਾੜ ਰੇਹੜੀ ਉਤੇ ਬਾਈਕ ਨੂੰ ਰੱਖ ਕੇ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਨੂੰ ਪਿੰਡ ਬੈਠਾ ਦੀ ਪੰਕਚਰ ਦੀ ਦੁਕਾਨ ‘ਤੇ ਲੈ ਗਿਆ। ਇਸ ਤੋਂ ਬਾਅਦ ਉਸ ਨੇ ਪੁੱਛਿਆ ਕਿ ਉਹ ਕਿੱਥੇ ਜਾ ਰਿਹਾ ਹੈ। ਇਸ ’ਤੇ ਉਨ੍ਹਾਂ ਕਿਹਾ ਕਿ ਉਹ ਮਹਿਤਪੁਰ ਜਾ ਰਹੇ ਹਨ। ਫਿਰ ਅੰਮ੍ਰਿਤਪਾਲ ਸਿੰਘ ਨੇ ਉਸ ਨੂੰ ਉਸੇ ਪਾਸੇ ਲਿਜਾਣ ਲਈ ਕਿਹਾ। ਉਹ ਉਨ੍ਹਾਂ ਨੂੰ ਕਰੀਬ ਪੰਜ ਕਿਲੋਮੀਟਰ ਤੱਕ ਲੈ ਗਿਆ। ਮਹਿਤਪੁਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਉਸਨੂੰ ਉਤਾਰ ਦਿੱਤਾ ਸੀ।
Leave feedback about this