‘ਆਪਰੇਸ਼ਨ ਅੰਮ੍ਰਿਤਪਾਲ’ ਤਹਿਤ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਸਮਰਥਕਾਂ ਨੂੰ ਅੱਜ ਅੱਜ ਬਾਬਾ ਬਕਾਲਾ ਸਾਹਿਬ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਪੇਸ਼ ਕੀਤੇ ਗਏ 11 ਸਮਰਥਕਾਂ ਵਿਚ ਅੰਮ੍ਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਵੀ ਮੌਜੂਦ ਸੀ। ਇਸ ਦੌਰਾਨ ਅਦਾਲਤ ਨੇ ਮੁਕੱਦਮਾ ਨੰਬਰ 26 ਥਾਣਾ ਖਲਚੀਆਂ ‘ਚ ਨਾਮਜ਼ਦ 11 ਮੁਲਜ਼ਮਾਂ ਨੂੰ 14 ਦਿਨਾਂ ਨਿਆਇਕ ਹਿਰਾਸਤ ‘ਚ ਭੇਜਣ ਦਾ ਹੁਕਮ ਜਾਰੀ ਕਰ ਦਿੱਤੇ ਹਨ।
ਇਸ ਦੇ ਨਾਲ ਹੀ ਦਸ ਦਈਏ ਕਿ ਅੱਜ ਪੇਸ਼ ਹੋਏ ਸਾਰੇ ਦੋਸ਼ੀਆਂ ‘ਤੇ ਅਜਨਾਲਾ ਥਾਣੇ ਦੀਆਂ 2 ਹੋਰ ਐਫ.ਆਈ.ਆਰ. ਦਰਜ ਹਨ ਉਸ ਸਬੰਧ ਵਿਚ ਪੁਲਿਸ ਨੂੰ ਇਹਨਾਂ ਦੋਸ਼ੀਆਂ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਇਹ ਸਾਰੇ ਦੋਸ਼ੀ ਅਜਨਾਲਾ ਅਦਾਲਤ ਵਿਚ ਪੇਸ਼ ਕੀਤੇ ਜਾਣਗੇ।
ਇਸ ਦੇ ਨਾਲ ਇਹ ਵੀ ਦੱਸਣਯੋਗ ਹੈ ਕਿ ਅੰਮ੍ਰਿਤਪਾਲ ਅਜੇ ਤੱਕ ਪੁਲਸ ਦੀ ਹਿਰਾਸਤ ਤੋਂ ਬਾਹਰ ਹੈ, ਜਿਸ ‘ਤੇ ਪੁਲਸ ਪ੍ਰਸ਼ਾਸਨ ਵੱਲੋਂ ਚੌਕਸੀ ਨਾਲ ਕਦਮ ਚੁੱਕੇ ਜਾ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਅੰਮ੍ਰਿਤਪਾਲ ਨੂੰ ਕਦੋਂ ਤੱਕ ਗ੍ਰਿਫਤਾਰ ਕਰਨ ‘ਚ ਕਾਮਯਾਬ ਹੁੰਦੀ ਹੈ।