ਗੁਜਰਾਤ ਵਿਧਾਨ ਸਭਾ ਦੀਆਂ ਹੋਈਆ ਚੋਣਾਂ ਦੇ ਨਤੀਜੇ ਅੱਜ ਆਉਣੇ ਹਨ। ਸਾਰੀਆਂ ਪਾਰਟੀਆਂ ਨੇ ਇਹਨਾਂ ਚੋਣਾਂ ਨੂੰ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਲੋਕ ਬਹੁਤ ਬੇਸਬਰੀ ਨਾਲ ਉਡੀਕ ਰਹੇ ਹਨ ਕਿ ਬੀਜੇਪੀ ਦਾ ਗੜ੍ਹ ਮੰਨੀ ਜਾਂਦੀ ਗੁਜਰਾਤ ਵਿਚ ਕੀ ਇਕ ਵਾਰ ਫਿਰ ਬੀਜੇਪੀ ਆਪਣਾ ਰਿਕਾਰਡ ਕਾਇਮ ਕਰ ਪਾਏਗੀ ਜਾਂ ਫਿਰ ਇਸ ਵਾਰ ਲੋਕ ਕਿਸੇ ਦੂਜੀ ਪਾਰਟੀ ਦੇ ਸੂਬੇ ਦੀ ਕਮਾਨ ਦੇਣਗੇ।
ਹਾਲਾਂਕਿ, ਇਸ ਚੋਣਾਂ ਦੇ ਵਿਚ ਬੀਜੇਪੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਆਪਣੋ-ਆਪਣੀ ਕਿਸਮਤ ਅਜ਼ਮਾਉਣਗੀਆਂ। ਜਨਤਾ ਨੇ ਤਾਂ ਆਪਣਾ ਫੈਸਲਾ 1 ਦਸੰਬਰ ਅਤੇ 5 ਦਸੰਬਰ ਨੂੰ ਮਸੀਨਾਂ ਦੇ ਵਿਚ ਕੈਦ ਕਰ ਦਿੱਤਾ ਹੈ ਹੁਣ ਅੱਜ ਇਸਦਾ ਫੈਸਲਾ ਆ ਜਾਵੇਗਾ। ਸਵੇਰ ਤੋਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ।
ਹੁਣ ਜੇਕਰ ਗੱਲ ਕਰੀਏ ਬੀਤੇ ਕੱਲ੍ਹ ਆਏ MCD ਚੋਣਾਂ ਦੇ ਨਤੀਜਿਆਂ ਦੀ ਤਾਂ ਨਗਰ ਨਿਗਮ ‘ਤੇ 15 ਸਾਲਾਂ ਤੋਂ ਰਾਜ ਕਰ ਰਹੀ ਬੀਜੇਪੀ ਨੂੰ ‘ਆਪ’ ਨੇ ਕਰਾਰੀ ਹਾਰ ਦਿੱਤੀ ਹੈ ਜਿਸ ਤੋਂ ਬਾਅਦ ਗੁਜਰਾਤ ਚੋਣ ਨਤੀਜਿਆਂ ਨੂੰ ਲੈਕੇ ਭਾਜਪਾ ਥੋੜੀ ਜਿਹੀ ਘਬਰਾਈ ਹੋਈ ਵੀ ਲੱਗ ਰਹੀ ਹੈ। ਹੋਰ ਤਾਂ ਹੋਰ ਅਰਵਿੰਦ ਕੇਜਰੀਵਾਲ ਨੇ ਭਵਿੱਖਬਾਣੀ ਵੀ ਕੀਤੀ ਸੀ ਕਿ ਗੁਜਰਾਤ ‘ਚ ਬਦਲਾਅ ਆਵੇਗਾ। ਵੇਖਣਾ ਹੋਵੇਗਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗੁਜਰਾਤ ਨਤੀਜਿਆਂ ਨੂੰ ਲੈਕੇ ਜੋ ਭਵਿੱਖਬਾਣੀ ਕੀਤੀ ਗਈ ਹੈ ਇਹ ਸੱਚ ਹੁੰਦੀ ਹੈ ਜਾਂ ਨਹੀਂ।