ਲੋਕ ਸਭਾ ਚੋਣਾਂ 2024 ਨੂੰ ਲੈ ਕੇ ਜ਼ਿਆਦਾਤਰ ਵਿਰੋਧੀ ਪਾਰਟੀਆਂ INDIA ਗਠਜੋੜ ਦੇ ਤਹਿਤ ਇਕਜੁੱਟ ਹੋ ਗਈਆਂ ਹਨ। ਇਸ ਗਠਜੋੜ ਦੀ ਤੀਜੀ ਬੈਠਕ ਵੀਰਵਾਰ ਅਤੇ ਸ਼ੁੱਕਰਵਾਰ ਯਾਨੀ ਅੱਜ 31 ਅਗਸਤ ਅਤੇ 1 ਸਤੰਬਰ ਨੂੰ ਮੁੰਬਈ ‘ਚ ਹੋਣ ਜਾ ਰਹੀ ਹੈ। ਇਸ ਬੈਠਕ ‘ਚ ਗਠਜੋੜ ਦਾ ਲੋਗੋ ਕੀ ਹੋਣਾ ਚਾਹੀਦਾ ਹੈ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਇਹ ਗਠਜੋੜ ਕਿਸ ਜੁਆਇੰਟ ਐਕਸ਼ਨ ਪਲਾਨ ਦੇ ਤਹਿਤ ਜਾਵੇਗਾ, ਇਹ ਵੀ ਤੈਅ ਹੋ ਸਕਦਾ ਹੈ। ਮੁੰਬਈ ਤੋਂ ਪਹਿਲਾਂ ਇਸ ਗਠਜੋੜ ਦੀਆਂ ਮੀਟਿੰਗਾਂ ਪਟਨਾ ਅਤੇ ਬੈਂਗਲੁਰੂ ਵਿੱਚ ਹੋ ਚੁੱਕੀਆਂ ਹਨ।
ਇਸ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਇਸ ਗਠਜੋੜ ਦੇ ਕੋਆਰਡੀਨੇਟਰ ਵਜੋਂ ਰੱਖਿਆ ਜਾਵੇ ਜਾਂ ਨਹੀਂ ਅਤੇ ਜੇਕਰ ਰੱਖਿਆ ਜਾਂਦਾ ਹੈ ਤਾਂ ਇਹ ਜਿੰਮੇਵਾਰੀ ਕਿਸ ਨੂੰ ਦਿੱਤੀ ਜਾਵੇ ਵਰਗੇ ਅਹਿਮ ਮੁੱਦਿਆਂ ‘ਤੇ ਵੀ ਚਰਚਾ ਹੋ ਸਕਦੀ ਹੈ। ਇਸ ਮੀਟਿੰਗ ਲਈ ਸੀਐਮ ਮਮਤਾ ਬੈਨਰਜੀ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਸਮੇਤ ਕਈ ਮੁੱਖ ਮੰਤਰੀ ਅਤੇ ਸੀਨੀਅਰ ਨੇਤਾ ਪਹਿਲਾਂ ਹੀ ਮੁੰਬਈ ਪਹੁੰਚ ਚੁੱਕੇ ਹਨ।
ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਨਿਤੀਸ਼ ਕੁਮਾਰ, ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਅੱਜ ਮੁੰਬਈ ਪਹੁੰਚਣਗੇ, ਜਿਸ ਤੋਂ ਬਾਅਦ ਸਾਰੇ ਮੈਂਬਰ ਊਧਵ ਠਾਕਰੇ ਵੱਲੋਂ ਆਯੋਜਿਤ ਡਿਨਰ ‘ਚ ਵੀ ਸ਼ਾਮਲ ਹੋਣਗੇ।